Skip to content
Independent perspectives. Global stories.
BREAKING

ਪਰਿਆਸ ਟਰੱਸਟ ਨੇ ਲਗਾਇਆ ਅੱਖਾਂ ਦਾ ਜਾਂਚ ਕੈਂਪ

Share this story

ਸਰਦੂਲਗੜ੍ਹ, 11 ਦਸੰਬਰ (ਬਲਜੀਤ ਪਾਲ, ਨਰਾਇਣ ਗਰਗ)- ਪਰਿਆਸ ਵੈਲਫੇਅਰ ਟਰੱਸਟ ਸਰਦੂਲਗੜ੍ਹ ਵੱਲੋਂ 67ਵਾਂ ਮੁਫਤ ਅੱਖਾ ਦੀ ਜਾਂਚ ਕੈਂਪ ਗੁਰੂਦੁਆਰਾ ਸ਼੍ਰੀ ਸਰੋਵਰ ਸਾਹਿਬ ਵਿਖੇ ਲਗਾਇਆ ਗਿਆ। ਟਰੱਸਟ ਦੇ ਪ੍ਰਧਾਨ ਗੁਰਲਾਲ ਸੋਨੀ ਨੇ ਦੱਸਿਆ ਕਿ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਗਾਏ, ਇਸ ਕੈਂਪ ਦਾ ਉਦਘਾਟਨ ਅਜੀਤਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ ਸਰਦੂਲਗੜ੍ਹ ਨੇ ਕੀਤਾ ।ਕੈਂਪ ਦੌਰਾਨ ਡਾ ਬਲਰਾਮ ਜਲੰਧਰਾ ਤਾਰ੍ਹਾਂ ਬਾਬਾ ਹਸਪਤਾਲ ਸਿਰਸਾ ਦੁਆਰਾ 400 ਮਰੀਜਾ ਦੀ ਜਾਂਚ ਕੀਤੀ ਗਈ ਅਤੇ ਦਵਾਇਆ ਟਰੱਸਟ ਵੱਲੋ ਮੁਫਤ ਦਿੱਤਿਆ ਗਈਆ ਕੈਂਪ ਵਿੱਚ ਕੁਲ 70 ਮਰੀਜਾ ਦੀ ਚੋਣ ਉਪਰੇਸ਼ਨ ਲਈ ਕੀਤੀ ਗਈ। ਇੰਨਾਂ ਮਰੀਜ਼ਾ ਦਾ ਅਪਰੇਸ਼ਨ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਸਿਰਸਾ ਵਿਖੇ ਕਰਵਾਇਆ ਜਾਵੇਗਾ। ਇਸ ਮੋਕੇ ਬੋਲਦੀਆ ਮੋਫਰ ਨੇ ਟਰੱਸਟ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਲੰਬੇ ਸਮੇਂ ਤੋ ਟਰੱਸਟ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਮੋਕੇ ਟਰੱਸਟ ਦੇ ਚੇਅਰਮੈਨ ਦੇਵੀ ਲਾਲ ਮੱਕੜ, ਪ੍ਰਧਾਨ ਗੁਰਲਾਲ ਸਿੰਘ ਸੋਨੀ, ਸਰਪ੍ਰਸਤ ਚਾਨਣ ਰਾਮ, ਹਰਵਿੰਦਰ ਸਿੰਘ ਸੋਨੀ, ਬਲਦੇਵ ਸਿੰਘ, ਸੁਰਿਦਰ ਕੁਮਾਰ ਪੇਟਿਆ ਵਾਲੇ, ਸੁਖਵਿੰਦਰ ਸਿੰਘ ਸੁੱਖੀ, ਮਥਰਾ ਦਾਸ ਗਰਗ, ਸਿਵਤਾਜ ਸਰਮਾ,ਸੁਖਾ ਭਾਊ, ਡਾਕਟਰ ਗੁਰਵਿੰਦਰ ਵਿਰਕ,ਹਨੀ ਆਰੀਆ, ਕਾਰ ਡੀਲਰ ਦੇ ਪ੍ਰਧਾਨ ਸੋਨੂੰ ਹਾਂਡਾ,ਇੰਦਰ ਸਿੰਘ, ਸੁਖਮੰਦਰ ਸਿੰਘ ਕਾਕਾ, ਸੁੱਖਾ ਮਲਹੋਤਰਾ, ਬਿੰਦਰ ਸਿੰਘ ਕੱਪੜੇ ਵਾਲੇ, ਹਰਬੰਸ ਲਾਲ ਚੱਕੀ ਵਾਲੇ, ਸੁਰੇਸ਼ ਸਰਮਾ,ਪ੍ਰਿਥੀ ਕਰੰਡੀ, ਹਰੀ ਰਾਮ, ਰਾਮ ਲਾਲ, ਚਰਨ ਦਾਸ ਚਰਨੀ, ਸਤੀਸ਼ ਖੂੰਗਰ, ਨਿੱਕਾ ਗਰਗ, ਸੋਨੂ ਮੁਟਨੇਜਾ, ਅਮਨਦੀਪ ਮੱਸੂ, ਬਿੰਦਰ ਅਰੋੜਾ,ਗੁਰਪ੍ਰੀਤ ਚਸਮਾ, ਗੁਰਪ੍ਰੀਤ ਸਿੰਘ, ਲੱਬੂ ਸਿੰਘ,ਵਿੱਕੀ ਸਿੰਘ , ਨਿਰਮਲ ਸਿੰਘ,ਹੈਪੀ ਅਰੋੜਾ ਅਤੇ ਸੁਖਮਨੀ ਸਾਹਿਬ ਸੁਸਾਇਟੀ ਸਰੋਵਰ ਸਾਹਿਬ ਮਾਲ ਸਾਹਿਬ ਦਾ ਵਿਸੇਸੇ ਧੰਨਵਾਦ ਕੀਤਾ।

WRITTEN BY