June 26, 2026 5:00 pm

ਹਲਕਾ ਇੰਚਾਰਜ ਕੁਲਵੰਤ ਕੀਤੂ ਵੱਲੋਂ ਧਨੌਲਾ ਵਿਖੇ 3 ਸਬਮਰਸੀਬਲ ਮੋਟਰਾਂ ਦਾ ਉਦਘਾਟਨ

image ਧਨੌਲਾ, 14 ਜਨਵਰੀ (ਸਰਾਜ ਘਨੌਰ)- ਵਿਕਾਸ ਦੇ ਕੰਮ ਜਿਹੜੇ  ਸ੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਬਿਨਾਂ ਕਿਸੇ ਵਿਤਕਰੇ ਦੇ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ, ਉਹ ਕੰਮ ਪੰਜਾਬ ਸੂਬੇ ’ਤੇ ¦ਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਆਪਣੇ ਕਾਰਜ ਕਾਲ ਦੌਰਾਨ ਨਹੀਂ ਕਰਵਾ ਸਕੀ, ਜਿਸ ਕਾਰਨ ਲੋਕਾਂ ਦਾ ਮੋਹ ਇਸ ਪਾਰਟੀ ਤੋਂ ਭੰਗ ਹੋ ਗਿਆ ਹੈ। ਇਹ ਪ੍ਰਗਟਾਵਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸਥਾਨਕ ਨਵੀਂ ਬਸਤੀ ਦੇ 12 ਨੰ. ਵਾਰਡ ਵਿਖੇ ਸਾਂਝੀ ਜਗ੍ਹਾ ’ਤੇ ਲਗਵਾਈ ਸਬਮਰਸੀਬਲ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਸਬਾ ਧਨੌਲਾ ਵਿਖੇ ਇਸ ਤਰ੍ਹਾਂ ਦੀਆਂ 2 ਹੋਰ ਮੋਟਰਾਂ ਲਗਵਾਈਆਂ ਜਾ ਰਹੀਆਂ ਹਨ, ਜਿੱਥੇ 1 ਮੋਟਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਾਕੀ 2 ਮੋਟਰਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇ. ਨਿਹਾਲ ਸਿੰਘ ਉੱਪਲੀ, ਚੇਅਰਮੈਨ ਨਿਰਮਲ ਸਿੰਘ ਖੁੱਡੀ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਢਿੱਲੋਂ, ਠੇਕੇਦਾਰ ਵਿੱਕੀ ਤੇ ਸ਼ਿਵਜੀ ਕੁਮਾਰ ਅਤੇ ਨਵੀਂ ਬਸਤੀ ਸਮੂਹ ਮੋਹਤਬਰ ਵਿਅਕਤੀ ਹਾਜਰ ਸਨ।

Send this to a friend