ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼ਿਵ ਸੈਨਾ ਪੰਜਾਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਵਿਦਾਸ ਚੌਂਕ ਵਿਖੇ ਜਿਲ੍ਹਾ ਪ੍ਰਧਾਨ ਨਿਤਿਨ ਨੰਦਾ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਦੂਸਰੇ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਇਸ ਤੋਂ ਇਲਾਵਾ ਨਿਤਿਨ ਨੰਦਾ ਦੇ ਨਾਲ ਹੋਰ ਸਿਵ ਸੈਨਾ ਆਗੂ ਅੱਜ ਭੁੱਖ ਹੜਤਾਲ ਤੇ ਵੀ ਬੈਠੇ ਜਿੰਨਾਂ ਵਿਚ ਅਸ਼ਵਨੀ ਸਰਮਾ ਸੀਨੀ.ਮੀਤ ਪ੍ਰਧਾਨ ਸ਼ਿਵ ਸੈਨਾ ਪੰਜਾਬ, ਗੁਰਜੀਤ ਸਿੰਘ, ਓਮੇਸ਼ ਬਾਲੀ, ਜਤਿੰਦਰ ਕੁਮਾਰ, ਰਵੀ ਸਿੰਘ, ਦਿਨੇਸ਼ ਭਨੋਟ ਸ਼ਹਿਰੀ ਪ੍ਰਧਾਨ ਰੋਪੜ ਅਤੇ ਏ.ਐਲ ਸਰਮਾ ਸ਼ਾਮਿਲ ਹਨ। ਇਸ ਮੌਕੇ ਅਸ਼ਵਨੀ ਸਰਮਾ ਨੇ ਕਿਹਾ ਕਿ ਪੰਜਾਬ ਵਿਚ ਹਿੰਦੂਆਂ ਨਾਲ ਵਿਤਕਰਾ ਹੋ ਰਿਹਾ ਹੈ। ਜਦੋਂ ਕੋਈ ਦੂਸਰੇ ਧਰਮ ਦਾ ਵਿਅਕਤੀ ਹਿੰਦੂ ਦੇਵੀ ਦੇਵਤਿਆਂ ਬਾਰੇ ਅਪ ਸਬਦ ਬੋਲਦਾ ਹੈ, ਉਹਨਾਂ ਦਾ ਨਿਰਾਦਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਦੋਂ ਕਿ ਸ਼ਿਵ ਸੈਨਾ ਕਿਸੇ ਵੀ ਧਰਮ ਅਤੇ ਗੁਰੂ ਦਾ ਕੋਈ ਅਪਮਾਨ ਨਹੀਂ ਕਰਦੀ । ਜਦੋਂ ਹਿੰਦੂ ਨੇਤਾ ਸੂਰੀ ਨੇ ਖਾਲਿਸਤਾਨ ਦੇ ਬਾਰੇ ਬੋਲਿਆਂ ਤਾਂ ਉਸਦੀ ਕੋਈ ਸੁਣਵਾਈ ਨਾ ਕਰਦੇ ਹੋਏ ਉਸਦੇ ਖ਼ਿਲਾਫ਼ 295 ਏ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ ਅਤੇ ਉਸਦੀ ਕੋਈ ਜ਼ਮਾਨਤ ਨਹੀਂ ਹੋਈ। ਉਹਨਾਂ ਕਿਹਾ ਕਿ ਜਦੋਂ ਤੱਕ ਸਾਡੇ ਹਿੰਦੂ ਨੇਤਾ ਸੂਰੀ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਉਸਦੇ ਖ਼ਿਲਾਫ਼ ਦਰਜ ਮੁਕਦਮਾ ਵਾਪਿਸ ਨਹੀਂ ਲਿਆ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਸਾਡੇ ਵੱਲੋਂ ਸਾਰੇ ਹਿੰਦੂ ਸੰਗਠਨਾਂ ਨਾਲ ਤਾਲਮੇਲ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਤਪਾਲ ਸਰਮਾ ਗੰਗੂਵਾਲ, ਅਮਰੀਸ਼ ਅਹੂਜਾ, ਸਤੀਸ ਕੁਮਾਰ, ਮੋਹਿਤ ਕੁਮਾਰ ਆਦਿ ਹਾਜਰ ਸਨ।
ਧਰਨੇ ਤੇ ਬੈਠੇ ਨਿਤਿਨ ਨੰਦਾ ਨੂੰ ਦੇਰ ਸ਼ਾਮ ਪੁਲਿਸ ਨੇ ਚੁੱਕਿਆ- ਸ਼ਾਮ 5 ਵਜੇ 50 ਮਿੰਟ ਦੇ ਕਰੀਬ ਸਥਾਨਕ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਐਸ ਐਚ ਓ ਦਵਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਆਏ ਅਤੇ ਉਹਨਾਂ ਨੇ ਰਵਿਦਾਸ ਚੌਂਕ ਵਿਚ ਧਰਨੇ ਤੇ ਬੈਠੇ ਸ਼ਿਵ ਸੈਨਾ ਦੇ ਜਿਲ੍ਹਾ ਪ੍ਰਧਾਨ ਨਿਤਿਨ ਨੰਦਾ ਸਮੇਤ ਅੱਧੀ ਦਰਜਨ ਦੇ ਕਰੀਬ ਸ਼ਿਵ ਸ਼ੈਨਿਕਾਂ ਨੂੰ ਪੁਲਿਸ ਦੋ ਗੱਡੀਆਂ ਵਿਚ ਬਿਠਾਕੇ ਲੈ ਜਾਣ ਲੱਗੀ ਤਾਂ ਨਿਤਿਨ ਨੰਦਾ ਨੇ ਗੱਡੀ ਵਿਚ ਬੈਠਕੇ ਨਾਅਰੇਬਾਜ਼ੀ ਕੀਤੀ ਤਾਂ ਐਸ ਐਚ ਓ ਅਤੇ ਨਿਤਿ ਨੰਦਾ ਦੇ ਵਿਚ ਕਹੀ ਸੁਣੀ ਵੀ ਹੋਈ। ਕੁਝ ਦੇਰ ਬਾਅਦ ਹੀ ਉਹਨਾਂ ਨੂੰ ਰਵਿਦਾਸ ਚੌਂਕ ਤੋਂ ਕਿਲ੍ਹਾ ਅਨੰਦਗੜ ਸਾਹਿਬ ਵੱਲ ਨੂੰ ਗੱਡੀਆਂ ਵਿਚ ਲੈ ਗਏ।
ਮਰਨ ਵਰਤ ’ਤੇ ਬੈਠੇ ਸ਼ਿਵ ਸੈਨਾ ਦੇ ਜਿਲ੍ਹਾ ਪ੍ਰਧਾਨ ਨਿਤਿਨ ਨੰਦਾ ਨੂੰ ਦੇਰ ਸ਼ਾਮ ਪੁਲਿਸ ਨੇ ਚੁੱਕਿਆ



