ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਸੁਰਿੰਦਰ ਚੱਠਾ)-ਪੰਜਾਬ ਵਿੱਚ ਆਈ ਤੀਸਰੀ ਧਿਰ ਵਜੋਂ ਵਿਚਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣ ਸਕਣ ਦਾ ਵੱਡਾ ਕਰਨ ਇਹੀ ਰਿਹਾ ਹੈ ਕਿ ਪਾਰਟੀ ਕੋਲ ਪੰਜਾਬ ਦੇ ਲੋਕਾਂ ਵਿੱਚ ਹਰਮਨ ਪਿਆਰੇ ਹੋ ਕੇ ਵਿਚਰਨ ਵਾਲੇ ਸਥਾਨਕ ਚਿਹਰਿਆਂ ਦੀ ਘਾਟ ਸੀ । ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀ ਵਾਲ ਨੂੰ ਲੱਗਦਾ ਸੀ ਕਿ ਦਿੱਲੀ ਦੇ ਲੋਕਾਂ ਦੀ ਤਰਜ਼ ਤੇ ਪੰਜਾਬ ਵਾਲੇ ਵੀ ਬਿਨਾ ਸੋਚੇ ਸਮਝੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਣਗੇ। ਜਦੋਂ ਵੀ ਕਿਸੇ ਪੰਜਾਬੀ ਸਿੱਖ ਨੇਤਾ ਨੇ ਕੇਜਰੀ ਵਾਲ ਨੂੰ ਸਮਝਾਉਣਾ ਚਾਹਿਆ ਕਿ ਚੋਣਾਂ ਜਿੱਤਣ ਲਈ ਸਥਾਨਕ ਲੀਡਰਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਕੇਜਰੀਵਾਲ ਨੇ ਉਸੇ ਨੇਤਾ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ । ਸ੍ਰ: ਸੁੱਚਾ ਸਿੰਘ ਛੋਟੇਪੁਰ ਇਸ ਦੀ ਜਿਉਂਦੀ ਜਾਗ੍ਹਦੀ ਮਿਸਾਲ ਹਨ। ਲਿਹਾਜਾ ਪਾਰਟੀ ਵੀਹ ਐਮ.ਐਲ.ਏ ਤੱਕ ਸਿਮਟ ਕੇ ਰਹਿ ਗਈ। ਜਦਕਿ ਪੰਜਾਬ ਵਿੱਚੋਂ 100 ਸੀਟਾਂ ਜਿੱਤਣ ਦੀ ਗੱਲ ਕਹੀ ਜਾ ਰਹੀ ਸੀ। ਦੇਰ ਆਏ ਤਰੁਸਤ ਆਏ ਦੀ ਕਹਾਵਤ ਵਾਂਗ ਆਖਰ ਕੇਜਰੀਵਾਲ ਨੂੰ ਸਮਝ ਆ ਹੀ ਗਈ ਅਤੇ ਉਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੁੱਧ ਧਿਰ ਦਾ ਮੁੱਖੀ ਬਣਾ ਕੇ ਪੰਜਾਬ ਵਿੱਚ ਵਿਚਰਨ ਦੀ ਇਜਾਜਤ ਦੇ ਦਿੱਤੀ। ਇਸ ਤੋਂ ਇਲਾਵਾ ਪਾਰਟੀ ਨੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਨਜੀਤ ਸਿੰਘ ਬੈਂਸ ਵਰਗੇ ਧੱਕੜ ਨੇਤਾ ਨਾਲ ਗੱਠਜੋੜ ਬਣਾ ਲਿਆ। ਜਦੋਂ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਨਜੀਤ ਸਿੰਘ ਬੈਂਸ ਦੀ ਜੋੜੀ ਨੇ ਪੰਜਾਬ ਵਿੱਚ ਵਿਚਰਨਾਂ ਸ਼ੁਰੂ ਕੀਤਾ ਹੈ ਤਾਂ ਉਦੋਂ ਤੋਂ ਹੀ ਆਮ ਲੋਕਾਂ ਦੀ ਨਜ਼ਰਾਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਟਿੱਕ ਗਈਆਂ ਹਨ। ਇਹ ਦੋਵੇਂ ਨੇਤਾ ਲੋਕ ਪ੍ਰਵਾਣਿਤ ਹਨ ਅਤੇ ਆਰਥਿਕ ਤੌਰ ਤੇ ਵੀ ਸਮਰੱਥ ਹਨ। ਇਸ ਤੋਂ ਇਲਾਵਾ ਇਨ੍ਹਾਂ ਦੋਹਾਂ ਲੀਡਰਾਂ ਦੀ ਚੁਨੌਤੀਆਂ ਸਵੀਕਾਰਨ ਦੀ ਸਮਰੱਥਾ ਵੀ ਇੱਕੋਂ ਜਿਹੀ ਹੈ। ਇਹ ਦੋਵੇਂ ਨੇਤਾ ਕਿਸੇ ਵੀ ਮਸਲੇ ਨੂੰ ਦਿਲੋਂ ਹੱਲ ਕਰਨ ਲਈ ਜੁਝਦੇ ਹਨ। ਪੰਜਾਬ ਸਰਕਾਰ ਦੇ ਕੰਮ ਕਾਰ ਤੇ ਇਹ ਦੋਵੇ ਇਸ ਤਰ੍ਹਾਂ ਨਜ਼ਰ ਰੱਖਦੇ ਹਨ ਕਿ ਕੋਈ ਵੀ ਉਨਤਾਈ ਇਨ੍ਹਾਂ ਤੋਂ ਬਚ ਨਹੀਂ ਸਕਦੀ। ਪਰ ਸੁਖਪਾਲ ਖਹਿਰਾ ਅਤੇ ਬੈਂਸ ਤੇ ਇਹ ਗੱਲ ਨਹੀਂ ਢੁੱਕਦੀ। ਪਾਰਟੀਆਂ ਨਵੀਆਂ ਹੋਣ ਕਰਕੇ ਅਜੇ ਤੱਕ ਉਨ੍ਹਾਂ ਤੇ ਕੋਈ ਦੋਸ਼ ਵੀ ਨਹੀਂ ਲੱਗ ਸਕਿਆ ਹੈ। ਇਸ ਲਈ ਉਕਤ ਦੋਵੇਂ ਨੇ ਨੇਤਾ ਆਪਣੇ ਪੂਰੇ ਦਮਖਮ ਨਾਲ ਹਮਲਾਵਰ ਰੁਖ ਅਪਨਾਈ ਰੱਖਦੇ ਹਨ। ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣਾ ਪਰਚਮ ਲਹਿਰਾਉਣਾ ਚਾਹੁੰਦੀ ਹੈ ਤਾਂ ਇਨ੍ਹਾਂ ਦੋਹਾਂ ਨੇਤਾਵਾਂ ਤੇ ਭਰੋਸਾ ਕਰਕੇ ਚੱਲਣਾ ਪਵੇਗਾ। ਕਿਉਕਿ ਅੱਜ ਦੀ ਘੜੀ ਇਹ ਨੇਤਾ ਆਮ ਆਦਮੀ ਪਾਰਟੀ ਲਈ ਆਕਸੀਜਨ ਦਾ ਕੰਮ ਕਰ ਰਹੇ ਹਨ। ਇਨ੍ਹਾਂ ਦੀ ਕਾਬਲੀਅਤ ਨੂੰ ਅੱਖੋ ਪਰੋਖੇ ਕਰਨਾ ਪਾਰਟੀ ਨਹੀਂ ਮਾਰੂ ਸਿੱਧ ਹੋਵੇਗਾ। ਆਮ ਆਦਮੀ ਪਾਰਟੀ ਵਿੱਚ ਇਨ੍ਹਾਂ ਦੋਹਾਂ ਜੁਝਾਰੂ ਨੇਤਾਵਾਂ ਨੂੰ ‘ਹੰਸਾਂ ਦੀ ਜੋੜੀ’ ਕਹਿ ਕੇ ਬੁਲਾਇਆ ਜਾਂਦਾ ਹੈ।
ਖਹਿਰਾ ਅਤੇ ਬੈਂਸ ਦੀ ਜੋੜੀ ਆਮ ਆਦਮੀ ਪਾਰਟੀ ਲਈ ਕਰ ਰਹੀ ਹੈ ਆਕਸੀਜਨ ਦਾ ਕੰਮ



