ਅੰਮ੍ਰਿਤਸਰ, 7 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਸੂਬੇ ਦੇ ਸ਼ਹਿਰੀ ਵਿਕਾਸ ਲਈ ਇਕ ‘ਦ੍ਰਿਸ਼ਟੀ ਪਤਰ‘ ਜਾਰੀ ਕੀਤਾ ਹੈ. ਇਸ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ, ਅਗ ਬੁਝਾਊ ਪ੍ਰਣਾਲੀ ਦੀ ਕਾਇਆ ਕਲਪ ਕਰਨ, ਜਲ ਤੇ ਸੀਵਰੇਜ ਪ੍ਰਬੰਧ ਪੁਖ਼ਤਾ ਬਣਾਉਣ, ਬਿਹਤਰ ਪਾਰਕਿੰਗ ਪ੍ਰਬੰਧਨ ਤੇ ਈ-ਪ੍ਰਸ਼ਾਸਨ ਪ੍ਰਣਾਲੀ ਲਾਗੂ ਕਰਨ ‘ਤੇ ਸਭ ਤੋਂ ਵਧ ਜ਼ੋਰ ਦੇਣ ਦੀ ਗਲ ਕਹੀ ਹੈ।ਜਨਤਾ ਨਾਲ ਅਜਿਹੇ ਵਾਅਦੇ ਸਿਆਸੀ ਪਾਰਟੀਆਂ ਕੋਈ ਚੋਣ ਜਿਤਣ ਦੇ ਮਨੋਰਥ ਨਾਲ ਹੀ ਕਰਦੀਆਂ ਹਨ ਪਰ ਇਥੇ ਮੁਖ ਮੰਤਰੀ ਅਤੇ ਜਾਖੜ ਤੇ ਸਿਧੂ ਸਮੇਤ ਹੋਰ ਕਿਸੇ ਨੇਤਾ ਨੇ ਇਸ ਨੂੰ ਨਿਗਮ ਚੋਣਾਂ ਲਈ ਮਨੋਰਥ ਪਤਰ ਕਰਾਰ ਨਹੀਂ ਦਿਤਾ।
ਨਿਗਮ ਚੋਣਾਂ ’ਚ ਕਾਂਗਰਸ ਵੱਲੋਂ ਵਾਅਦਿਆਂ ਦੀ ਝੜੀ



