Skip to content
Independent perspectives. Global stories.
BREAKING

ਹਰਗੋਬਿੰਦ ਸਕੂਲ ਕਾਂਗੜ ਨੇ ਲਾਇਆ ਧਾਰਮਿਕ ਟੂਰ

Share this story

ਭਾਈਰੂਪਾ, 4 ਦਸੰਬਰ(ਜੱਜਵੀਰ ਜਲਾਲ)-ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵੱਲੋਂ ਦੋ ਰੋਜਾ ਟੂਰ ਲਗਾਇਆ ਗਿਆ। ਟੂਰ ਨੂੰ ਸਵੇਰੇ 6 ਵਜੇ ਚੇਅਰਮੈਨ ਹਰਬੰਸ ਸਿੰਘ ਬਰਾੜ,ਉਪ ਚੇਅਰਮੈਨ ਭੂਮੀ ਪਾਲ ਕਾਂਗੜ ਅਤੇ ਪੰਚਾਇੰਤ ਸੈਕਟਰੀ ਮਨਜੀਤ ਕੁਮਾਰ ਤਾਂਗੜੀ ਕਾਂਗੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਪ੍ਰਿੰਸੀਪਲ ਸੋਨੂ ਕੁਮਾਰ ਨੇ ਦੱਸਿਆ ਕਿ ਟੂਰ ਸਭ ਤਂੋ ਪਹਿਲਾਂ ਕੁਪਭਹੀੜਾ(ਮਲੇਰਕੋਟਲਾ) ਪਹੁੰਚਿਆ।ਜਿੱਥੇ ਪ੍ਰਬੰਧਕਾ ਨੇ ਬੱਚਿਆਂ ਨੂੰ ਵੱਡੇ ਘੱਲੂਘਾਰੇ ਬਾਰੇ ਵਿਸਥਾਰ ਚ ਦੱਸਿਆ।ਇਸ ਤੋ ਬਾਅਦ ਰਾਜਗੜ(ਦੋਰਾਹਾ) ਵਿੱਚ ਸੀਸ ਮਹਿਲ ਦੇਖਿਆ।ਜੋ ਕਿ ਵਿਦਿਆਰਥਿਆਂ ਅਤੇ ਅਧਿਆਪਕਾ ਨੇ ਬਹੁਤ ਹੀ ਪਸੰਦ ਕੀਤਾ।ਫਿਰ ਰਾੜ੍ਹਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਫਿਰ ਟੂਰ ਅਨੰਦਪੁਰ ਪੁੱਜਾ ਅਤੇ ਉਥੇ ਵਿਰਾਸਤ-ਏ-ਖਾਲਸਾ ਦੇਖਿਆ ਜੋ ਕਿ ਬੱਚਿਆਂ ਅਤੇ ਅਧਿਆਪਕਾ ਨੂੰ ਬਹੁਤ ਹੀ ਪਸੰਦ ਆਇਆ। ਉਸ ਤੋਂ ਬਾਅਦ ਗੁਰੂ ਕਾ ਲਾਹੌਰ, ਕੀਰਤਨਪੁਰ, ਬਾਬਾ ਬੁਢਣ ਸ਼ਾਹ, ਬਾਬਾ ਗੁਰਦਿੱਤਾ ਜੀ,ਭੱਠਾ ਸਾਹਿਬ,ਚਮਕੌਰ ਸਾਹਿਬ,ਮਾਛੀਵਾੜਾ ਆਦਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਰਾਤ ਨੂੰ ਟੂਰ ਵਾਪਸ ਪਰਤਿਆ।ਇਸ ਸਮੇਂ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ, ਨੀਤੂ ਸ਼ਰਮਾ, ਅਮਨਦੀਪ ਕੌਰ, ਕਮਲਜੀਤ ਕੌਰ,ਪਲਵਿੰਦਰ ਕੌਰ ਜਲਾਲ ਆਦਿ ਹਾਜਰ ਸਨ।

WRITTEN BY