Skip to content
Independent perspectives. Global stories.
BREAKING

ਸਲਾਨਾ ਗੁਰਮਤਿ ਮੁਕਾਬਲੇ ’ਚ ਆਕਸਫੋਰਡ ਸਕੂਲ ਭਗਤਾ ਦੇ ਵਿਦਿਆਰਥੀ ਛਾਏ

Share this story

ਭਗਤਾ ਭਾਈ ਕਾ, 4 ਦਸੰਬਰ (ਸਵਰਨ ਸਿੰਘ)- ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੇ ਅੰਦਰ ਨੈਤਿਕ ਕਦਰਾਂ-ਕੀਮਤਾਂ ਦੇ ਵਿਕਾਸ ਉਪਰ ਵੀ ਜ਼ੋਰ ਦੇ ਰਹੀ ਹੈ। ਅੱਜ ਦੇ ਵਿਦਿਆਰਥੀ ਜੋ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਪਣੇ ਸੱਭਿਆਚਾਰ, ਧਰਮ, ਵਿਰਸੇ ਆਦਿ ਨੂੰ ਵਿਸਾਰ ਰਹੇ ਹਨ। ਮਨੁੱਖੀ ਜ਼ਿੰਦਗੀ ਦਾ ਸਹੀ ਅਰਥ ਸਮਝਾਉਣ ਲਈ ਸਕੂਲ ਵੱਲੋਂ ਗੁਰਬਾਣੀ ਦੀਆਂ ਕਲਾਸਾਂ ਰਾਹੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਆੱਕਸਫੋਰਡ ਸਕੂਲ ਦੇ ਬੱਚੇ ਕਾਫ਼ੀ ਸਫ਼ਲ ਹੋਏ ਹਨ। ਬੀਤੇ ਦਿਨੀਂ ਗੁਰਦੁਆਰਾ ਬਾਬਾ ਭਾਨ ਸਿੰਘ ਭਦੌੜ ਵਿਖੇ ਠਸਤਿਨਾਮ ਸਰਬ ਕਲਿਆਣ ਟਰੱਸਟੂ ਵੱਲੋਂ ਸਲਾਨਾ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਟਰੱਸਟ ਨਾਲ ਸੰਬੰਧਤ ਕੁੱਲ 28 ਸਕੂਲਾਂ ਨੇ ਭਾਗ ਲਿਆ। ਇਸ ਗੁਰਮਤਿ ਮੁਕਾਬਲੇ ਵਿੱਚ ਗੁਰਬਾਣੀ ਕੰਠ, ਭਾਸ਼ਣ, ਕਵਿਤਾ ਉਚਾਰਨ, ਕਵਿਸ਼ਰੀ, ਗਤਕਾ, ਵਾਰਤਾਲਾਪ, ਸ਼ਬਦ, ਕਵਿਜ ਅਤੇ ਦਸਤਾਰ- ਸਜਾਉਣ ਆਦਿ ਮੁਕਾਬਲੇ ਕਰਵਾਏ ਗਏ। ਜ਼ਿਕਰਯੋਗ ਹੈ ਕਿ ਆਕਸਫੋਰਡ ਦੇ 22 ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਵੱਖ -ਵੱਖ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂ ਚਮਕਾਇਆ ।ਸਕੂਲ ਦੀ ਸੀਨੀਅਰ ਵਰਗ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪਿੰਡ ਮਲੂਕਾ ਨੇ 10 ਬਾਣੀਆਂ ਦੇ ਕੰਠ ਮੁਕਾਬਲੇ ਦੂਜਾ ਸਥਾਨ ਹਾਸਲ ਕੀਤਾ। ਵਾਰਤਾਲਾਪ ਮੁਕਾਬਲੇ ਵਿੱਚ ਸਨੋਵੀ ਬਾਂਸਲ ਭਗਤਾ ਅਤੇ ਕੋਮਲਪ੍ਰੀਤ ਕੌਰ ਹਮੀਰਗੜ੍ਹ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਜੂਨੀਅਰ ਭਾਸ਼ਣ ਮੁਕਾਬਲੇ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਜਸਨੂਰ ਕੌਰ ਜਲਾਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਹੋਏ ਸਿੱਖਾਂ ਦੀ ਸ਼ਾਨ ਠਦਸਤਾਰ- ਸਜਾਉਣੂ ਦੇ ਮੁਕਾਬਲਿਆਂ ਵਿੱਚ ਜਸਕਰਨ ਸਿੰਘ ਭਗਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਅਕਾਲ ਪੁਰਖ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਹਰਗੁਰਪ੍ਰੀਤ ਸਿੰਘ ‘ਗਗਨ ਬਰਾੜ’ (ਚੇਅਰਮੈਨ) ਗੁਰਮੀਤ ਸਿੰਘ ਗਿੱਲ (ਪ੍ਰਧਾਨ) ਪਰਮਪਾਲ ਸਿੰਘ ‘ਸ਼ੈਰੀ ਢਿੱਲ਼ੋਂ’ (ਵਾਈਸ ਚੇਅਰਮੈਨ) ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਜੇਤੂ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ।

WRITTEN BY