Skip to content
Independent perspectives. Global stories.
BREAKING

ਮੁਫ਼ਤ ਮੈਡੀਕਲ ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ

Share this story

ਕਾਹਨੂੰਵਾਨ – ਸੇਂਟ ਜੇਮਸ ਚੈਰੀਟੇਬਲ ਸੁਸਾਇਟੀ ਵੱਲੋਂ ਖੋਖਰ ਹਸਪਤਾਲ ਭੈਣੀ ਮੀਆਂ ਖਾਂ ਦੇ ਸਹਿਯੋਗ ਨਾਲ ਦੋ ਰੋਜਾਂ ਮੁਫ਼ਤ ਜਾਂਚ ਕੈਂਪ ਲਗਾਇਆ। ਜਿਸ ਦਾ ਉਦਘਾਟਨ ਡੀ.ਟੀ.ਓ. ਐਡਮਿਨ ਮਸੀਹ ਵੱਲੋਂ ਕੀਤਾ ਗਿਆ। ਜਦਕਿਕੈਂਪ ਦੇ ਦੌਰਾਨ ਕਮਿਉਨਿਟੀ ਹੈਲਥ ਸੈਂਟਰ ਭੈਣੀ ਮੀਆਂ ਖਾਂ ਦੇ ਐਸਐਮਓ ਡਾ. ਮਲਕੀਤ ਰਾਮ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੈਂਪ ਦੇ ਦੌਰਾਨ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰ ਸੰਦੀਪ ਖੋਖਰ, ਕੰਵਲਦੀਪ ਖੋਖਰ,ਜਤਿੰਦਰ ਸਿੰਘ,ਸੁਨੀਲ ਖੋਖਰ,ਡਾ. ਸੰਦੀਪ ਕੌਰ ਅਤੇ ਡਾ. ਅਨੱਨਿਆ ਬੱਬਰ ਵੱਲੋਂ ਵੱਖ ਵੱਖ ਰੋਗਾਂ ਤੋਂ ਪੀੜਤ 260 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਕੈਂਪ ਦੇ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਪਰਿਵਾਰ ਨਿਯੋਜਨ ਦੇ ਢੰਗ ਦੱਸਣ ਤੋ ਇਲਾਵਾ ਔਰਤਾਂ ਨੂੰ ਛਾਤੀ ਦਾ ਕੈਂਸਰ ਹੋਣ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦੇਣ ਦੇ ਨਾਲ ਵੱਖ ਵੱਖ ਬਿਮਾਰੀਆਂ ਦੇ ਬਚਾਅ ਲਈ ਟੀਕਾਕਰਨ ਸਬੰਧੀ ਜਾਣਕਾਰੀ ਵੀ ਦਿੱਤੀ। ਕੈਂਪ ਦੇ ਅੰਤ ’ਚ ਖੋਖਰ ਹਸਪਤਾਲ ਦੇ ਪ੍ਰਬੰਧਕ ਡਾ. ਐਸ ਖੋਖਰ ਵੱਲੋਂ ਇਸ ਕੈਂਪ ਲਈ ਸਹਿਯੋਗ ਕਰਨ ਵਾਲੇ ਡਾਕਟਰਾਂ ਅਤੇ ਇਲਾਕੇ ਦੇ ਮੋਹਤਬਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਠਾਕੁਰ ਬਲਰਾਜ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਰਿਆੜ, ਠੇਕੇਦਾਰ ਚਰਨਜੀਤ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ ਰਿਆੜ ਅਤੇ ਠੇਕੇਦਾਰ ਨੱਥਾ ਸਿੰਘ ਵੀ ਤਸ਼ਰੀਫ਼ ਫਰਮਾਹ ਸਨ।

WRITTEN BY