Skip to content
Independent perspectives. Global stories.
BREAKING

ਲੋਕਾਂ ਨੂੰ ਚੰਗੀ ਸਿਹਤ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਦੇਣ ਲਈ ਡੀ.ਸੀ ਤੇ ਸੀ.ਪੀ ਨੇ ਜਲੰਧਰ ’ਚ ਸਾਈਕਲ ਚਲਾਇਆ

Share this story

ਜਲੰਧਰ, 3 ਦਸੰਬਰ (ਏਕਮਜੀਤ ਸਿੰਘ ਬਰਾੜ)- ਸ਼ਹਿਰ ਵਾਸੀਆਂ ਨੂੰ ਨਰੋਈ ਸਿਹਤ ਅਤੇ ਸਾਫ਼ ਵਾਤਾਵਰਣ ਦਾ ਸੁਨੇਹਾ ਦੇਣ ਲਈ ਜ¦ਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਕਮਿਸ਼ਨਰ ਆਫ ਪੁਲਿਸ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਅੱਜ ਸ਼ਹਿਰ ਵਿਚ ਇਕ ਸਾਈਕਲ ਰੈਲੀ ਦੀ ਅਗਵਾਈ ਕੀਤੀ। ਇਹ ਸਾਈਕਲ ਰੈਲੀ ਜੋ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ.ਵਲੋਂ ਕਰਵਾਈ ਗਈ ਸੀ ਦੌਰਾਨ ਦੋਵਾਂ ਅਫ਼ਸਰਾਂ ਨੇ ਸਾਈਕਲ ਤੇ ਕਰੀਬ ਅੱਠ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹ ਸਾਈਕਲ ਰੈਲੀ ਬੀ.ਐਮ.ਸੀ ਚੌਕ ਨੇੜੇ ਸਥਿਤ ਕੇਸਰ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਸਕਾਈ ਲਾਰਕ ਚੌਕ ਵਿਖੇ ਮੁਕੰਮਲ ਹੋਈ। ਜਿਸ ਦੌਰਾਨ ਇਹ ਰੈਲੀ ਕੂਲ ਰੋਡ, ਅਰਬ ਅਸਟੇਟ ਫੇਸ 2, ਇਨਕਮ ਟੈਕਸ ਕਲੌਨੀ, ਗੀਤਾ ਮੰਦਰ ਮਾਡਲ ਟਾਉਨ, ਮਾਡਲ ਟਾਉਨ ਮਾਰਕਿਟ, ਮਸੰਦ ਚੌਕ, ਅਤੇ ਗੁਰੂ ਨਾਨਕ ਮਿਸ਼ਨ ਚੌਕ ਤੋਂ ਗੁਜਰੀ।
ਰੈਲੀ ਦੀ ਸ਼ੁਰੂਆਤ ਮੌਕੇ ਪੁੱਜੇ ਸੈਕੜੇ ਲੋਕਾਂ ਨੂੰ ਸ੍ਰੀ ਸ਼ਰਮਾ ਅਤੇ ਸ੍ਰੀ ਸਿਨਹਾ ਨੇ ਸ਼ਹਿਰ ਨੂੰ ਸਾਫ਼ ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਦੀ ਸੁਹੰ ਚੁਕਾਈ। ਰੈਲੀ ਦੇ ਮੁਕੰਲ ਹੋਣ ਤੇ ਸਕਾਈ ਲਾਰਕ ਚੌਕ ਵਿਖੇ ਜ¦ਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਹੋਰ ਸ਼ਹਿਰਾਂ ਦੇ ਸਾਈਕ¦ਿਗ ਕਲੱਬ ਦੇ ਨੁਮਾਇੰਦਿਆ ਨੂੰ ਸਨਮਾਨਿਤ ਕਰਦੇ ਹੋਏ ਦੋਵਾਂ ਅਫ਼ਸਰਾਂ ਨੇ ਕਿਹਾ ਕਿ ਇਸ ਸਾਈਕਲ ਰੇਲੀ ਨੂੰ ਕਰਵਾਉਣ ਦਾ ਮੁੱਖ ਮਕਸਦ ਸਾਫ਼ ਸੁਥਰਾ ਵਾਤਾਵਰਣ ਅਤੇ ਸਿਹਤ ਮੰਦ ਸਮਾਜ ਉਸਾਰਨਾ ਹੈ। ਉਨ੍ਹਾਂ ਕਿਹਾ ਕਿ ਸਾਈਕ¦ਿਗ ਸਭ ਤੋਂ ਉੱਤਮ ਕਸਰਤ ਹੈ ਜੋ ਇਕ ਵਿਅਕਤੀ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਉਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਸਭ ਤੋਂ ਸਸਤਾ ਅਤੇ ਸਭ ਤੋਂ ਵਧੀਆ ਆਵਾਜਾਈ ਦਾ ਸਾਧਨ ਹੈ ਜੋ ਕਿ ਸਾਡੀਆ ਬੇਸ਼ਕਿਮਤੀ ਊਰਜਾ ਦੇ ਸਾਧਨ ਨੂੰ ਸੰਭਾਲ ਕੇ ਰੱਖਣ ਵਿਚ ਮਦਦ ਕਰਦੀ ਹੈ। ਦੋਵਾਂ ਅਫ਼ਸਰਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕਾਂ ਦੇ ਅਤੇ ਦੇਸ਼ ਦੇ ਹਿੱਤ ਵਿਚ ਹੈ। ਦੋਵਾਂ ਅਫ਼ਸਰਾਂ ਨੇ ਇਸ ਛੋਟੇ ਜਿਹੇ ਉਪਰਾਲੇ ਨੂੰ ੍ਯਿੲਕ ਵੱਡੀ ਲਹਿਰ ਬਣਾਉਣ ਦਾ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਗੈਰ ਇਹ ਕੰਮ ਮੁਕੰਮਲ ਨਹੀ ਹੋ ਸਕਦਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਮਿਲ ਕੇ ਹੋਰ ਅਜਿਹੇ ਉਪਰਾਲੇ ਕਰਨਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਨੌਜਵਾਨਾ ਦੀ ਊਰਜਾ ਚੰਗੇ ਕੰਮਾਂ ਵੱਲ ਲਗਾਈ ਜਾ ਸਕੇ। ਇਸ ਮੌਕੇ ’ਤੇ ਐਚ.ਪੀ.ਸੀ.ਐਲ ਦੇ ਮੁੱਖ ਖੇਤਰੀ ਪ੍ਰਬੰਧਕ ਸ੍ਰੀ ਰਵਿੰਦਰ ਪ੍ਰਸਾਦ, ਸੀਨੀਅਰ ਪ੍ਰਬੰਧ ਸ੍ਰੀ ਵਿਜੈ ਕਾਂਸਲ, ਸੇਲ ਪ੍ਰਬੰਧਕ ਸ੍ਰੀ ਅਸ਼ੀਸ਼ ਵਰਮਾ ਅਤੇ ਇੰਜ.ਪ੍ਰਬੰਧਕ ਨਿਤਿਨ ਜੈਨ ਨੇ ਆਏ ਹੋਏ ਸਾਰੇ ਪਤਵੰਤਿਆ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਚੱਢਾ ਵੀ ਹਾਜ਼ਰ ਸਨ।

WRITTEN BY