Skip to content
Independent perspectives. Global stories.
BREAKING

ਸ. ਕੁਲਵੰਤ ਸਿੰਘ ਕੀਤੂ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਭਰਵਾਂ ਸਵਾਗਤ

Share this story

ਤਪਾ ਮੰਡੀ, 1 ਦਸੰਬਰ ਨਵੰਬਰ (ਰੋਹਿਤ ਸਿੰਗਲਾ)-ਜ਼ਿਲ੍ਹੇ ਅੰਦਰ ਉਸ ਸਮੇਂ ਖੁਸ਼ੀ ਦੀ ਲਹਿਰ ਦੋੜ ਗਈ ਜਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਜਿਲਾ ਬਰਨਾਲਾ ਦੇ ਪ੍ਰਧਾਨ ਵਜੋਂ ਸਮਾਜ ਸੇਵੀ ਕੁਲਵੰਤ ਸਿੰਘ ਕੀਤੂ ਦਾ ਨਾਂਅ ਸੂਚੀ ਵਿਚ ਐਲਾਣਿਆ ਗਿਆ। ਨਵ ਨਿਯੁਕਤ ਕੁਲਵੰਤ ਸਿੰਘ ਕੀਤੂ ਦੇ ਜਿਲਾ ਪ੍ਰਧਾਨ ਦਾ ਐਲਾਣ ਹੋਣ ਸਾਰ ਹੀ ਚਹੁੰ ਪਾਸਿਓ ਨੂੰ ਵਧਾਈਆ ਮਿਲਣ ਲੱਗੀਆ। ਟਰੱਕ ਯੂਨੀਅਨ ਤਪਾ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਬੋਘਾ ਨੇ ਸਾਥੀਆਂ ਸਣੇ ਪੁੱਜ ਕੇ ਨਵ ੍ਯਨਿਯੁਕਤ ਜਿਲਾ ਪ੍ਰਧਾਨ ਕੁਲਵੰਤ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਸਾਬਕਾ ਪ੍ਰਧਾਨ ਬੋਘਾ ਨੇ ਕਿਹਾ ਕਿ ਮਰਹੂਮ ਮਲਕੀਤ ਸਿੰਘ ਕੀਤੂ ਸਾਬਕਾ ਵਿਧਾਇਕ ਦੇ ਫਰਜੰਦ ਕੁਲਵੰਤ ਸਿੰਘ ਕੀਤੂ ਵੀ ਅਪਣੇ ਪਿਤਾ ਦੇ ਪਦ ਚਿਨ੍ਹਾਂ ਉਪਰ ਚਲਦਿਆਂ ਸਮਾਜ ਸੇਵਾ ਨੂੰ ਹੀ ਪਹਿਲ ਦੇ ਰਹੇ ਹਨ, ਜਿਸ ਕਾਰਨ ਅੱਜ ਜਿਲ੍ਹੇਂ ਅਤੇ ਪਾਰਟੀ ਅੰਦਰ ਉਨ੍ਹਾਂ ਦਾ ਵੱਡਾ ਕੱਦ ਹੈ। ਉਧਰ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਨੇ ਨਿਯੁਕਤੀ ਲਈ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਡਸਾਂ, ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਸਣੇ ਪਾਰਟੀ ਦੇ ਦਰਜਾ ਬ ਦਰਜਾ ਆਗੂਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਬਦੋਲਤ ਹੀ ਉਹ ਇਸ ਮੁਕਾਮ ਤੱਕ ਪੁੱਜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਹੀ ਮੇਰਾ ਮਤਵ ਹੈ। ਇਸ ਮੌਕੇ ਭਾਰੀ ਗ੍ਯਿਣਤੀ ਵਿਚ ਪਾਰਟੀ ਵਰਕਰ ਵੀ ਹਾਜ਼ਰ ਸਨ।

WRITTEN BY