Skip to content
Independent perspectives. Global stories.
BREAKING

ਸਰਕਾਰੀ ਮਿਡਲ ਸਕੂਲ ਰਤਾਖੇੜਾ ਵਿਖੇ ਸਾਇੰਸ ਮੇਲਾ

Share this story

ਫਿਰੋਜ਼ਸ਼ਾਹ, 30 ਨਵੰਬਰ (ਗੁਰਤਾਰ ਸਿੰਘ ਸਿਧੂ)-ਸਰਕਾਰੀ ਮਿਡਲ ਸਕੂਲ ਰਤਾਖੇੜਾ ਵਿਖੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਤਹਿਤ ਸਾਇੰਸ ਮੇਲਾ ਲਗਾਇਆ ਗਿਆ ਜਿਸ ਵਿਚ ਛੇਵੀਂ ਤੋਂ ਅਠਵੀਂ ਤਕ ਦੇ ਵਿਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਕਿਰਿਆਤਮਿਕ ਮਾਡਲ ਅਤੇ ਚਾਰਟ ਤਿਆਰ ਕਰ ਮੇਲੇ ਦੌਰਾਨ ਪ੍ਰਦਰਸ਼ਨੀ ਲਗਾਈ । ਇਸ ਮੇਲੇ ਵਿਚ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕਰਨ ਲਈ ਸਾਇੰਸ ਸੁਪਰਵਾਈਜ਼ਰ ਰਜੇਸ਼ ਮਹਿਤਾ , ਬੀ ਐਮ ਗੁਰਪ੍ਰੀਤ ਸਿੰਘ, ਐਸ ਐਮ ਸੀ ਕਮੇਟੀ ਮੈਂਬਰ, ਗ੍ਰਾਮ ਪੰਚਾਇਤ ਅਤੇ ਸਮੂਹ ਬਚਿਆਂ ਦੇ ਮਾਪੇ ਪਹੁੰਚੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਮੁਖੀ ਮੈਡਮ ਸੰਦੀਪ ਕੁਮਾਰੀ ਨੇ ਦਸਿਆ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਤਹਿਤ ਮਿਲੀਆਂ ਹਿਦਾਇਤਾਂ ਅਨੁਸਾਰ ਸਾਇੰਸ ਮੇਲਾ ਲਗਾਇਆ ਗਿਆ । ਜਿਸ ਵਿਚ ਵਿਦਿਆਰਥੀਆਂ ਵਲੋ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ । ਉਹਨਾਂ ਕਿਹਾ ਕਿ ਅਜਿਹੇ ਕਿਰਿਆਤਮਿਕ ਮੇਲੇ ਵਿਦਿਆਰਥੀਆ ਦੇ ਗਿਆਨ ਭੰਡਾਰ ਵਿਚ ਵਾਧਾ ਕਰਦੇ ਹਨ । ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ ।

WRITTEN BY