Skip to content
Independent perspectives. Global stories.
BREAKING

ਰਾਮਪੁਰੇ ਦਾ ਟੀ ਪੁਆਇੰਟ ਬਣਿਆ ਖੂਨੀ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ

Share this story

ਰਾਮਪੁਰਾ ਫੂਲ, 30 ਨਵੰਬਰ (ਮਨਦੀਪ ਢੀਂਗਰਾ, ਲੱਖਾ ਹਰੀ)- ਬਠਿੰਡਾ-ਚੰਡੀਗੜ ਮੁੱਖ ਮਾਰਗ ਤੇ ਇੱਕ ਕਾਰ ਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ ਹੋ ਕਾਰਨ ਮੋਟਰ ਸਾਈਕਲ ਸਵਾਰ ਜਖਮੀ ਹੋ ਗਿਆ ਜਦਕਿ ਕਾਰ ਤੇ ਮੋਟਰ ਸਾਈਕਲ ਬੂਰੀ ਦਾ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਚਾਰ ਵਜੇ ਇੱਕ ਇਨੋਵਾ ਕਾਰ ਐਚ ਆਰ 57-4951 ਚੰਡੀਗੜ ਦੀ ਤਰਫੋ ਆ ਰਹੀ ਸੀ ਕਿ ਅਚਾਨਕ ਇੱਕ ਮੋਟਰ ਸਾਈਕਲ ਪੀ ਬੀ 03ਡੀ-1393 ਜੋ ਕਿ ਸੜਕ ਪਾਰ ਕਰ ਰਿਹਾ ਸੀ ‘ਚ ਆ ਵੱਜੀ । ਕਾਰ ਦੀ ਰਫਤਾਰ ਤੇਜ ਹੋਣ ਕਾਰਨ ਮੋਟਰ ਸਾਈਕਲ ਸਵਾਰਾ ਨੂੰ ਗੰਭੀਰ ਸੱਟਾ ਲੱਗੀਆ। ਜ਼ਿਕਰਯੋਗ ਹੈ ਕਿ ਰਾਮਪੁਰਾ ਬੱਸ ਸਟੈਂਡ ਦੇ ਬਾਹਰ ਬਣੇ ਟੀ ਪੁਆਇੰਟ ਤੇ ਅੱਠ ਰਸਤਿਆਂ ਤੋਂ ਬੇਲਗਾਮ ਵਾਹਨ ਆਉਂਦੇ ਜਾਂਦੇ ਰਹਿੰਦੇ ਹਨ ਜੋ ਕਿ ਹਰ ਸਮੇਂ ਆਪਸ ਵਿੱਚ ਟਕਰਾਉਣ ਜਿਹੀ ਸਥਿਤੀ ਵਿੱਚ ਹੁੰਦੇ ਹਨ।
ਇੱਕ ਟ੍ਰੇੈਫਿਕ ਬੱਸ ਸਟੈਂਡ ਤੋਂ ਆਉਣ ਜਾਣ ਵਾਲੀ , ਦੂਜੀ ਤਰਾਂ ਦੀ ਸਰਵਿਸ ਰੋਡ, ਬਾਕੀ ਬਠਿੰਡਾ ਬਰਨਾਲਾ ਤੋਂ ਦੋਨੋ ਸਾਈਡ ਤੋਂ ਅਤੇ ਫਰੀਦ ਨਗਰ ਵਾਲੇ ਪਾਸਿਓ ਸਰਵਿਸ ਲਾਈਨ ਤੋਂ ਵਾਹਨ ਆਉਦੇ ਜਾਂਦੇ ਰਹਿੰਦੇ ਹਨ ਜੋ ਕਿ ਸਹੀ ਦਿਸ਼ਾ ਨਿਰਦੇਸ਼ ਜਾ ਲਿਖਤੀ ਬੋਰਡਾਂ ਦੀ ਘਾਟ ਕਾਰਨ ਆਪਸ ਵਿੱਚ ਅਕਸਰ ਹੀ ਉਲਝ ਜਾਂਦੇ ਹਨ। ਇਸ ਸੜਕ ਨੂੰ ਸ਼ਹਿਰ ਵੱਲ ਆਉਣ ਜਾਣ ਲਈ ਕੋਈ ਦਿਸ਼ਾ ਨਿਰਦੇਸ਼ ਬੋਰਡ ਨਾ ਲੱਗਣ ਤੇ ਸੜਕ ਨਿਰਮਾਣ ਵਿੱਚ ਤਕਨੀਕੀ ਘਾਟਾਂ ਕਾਰਨ ਅਕਸਰ ਹੀ ਹਾਦਸੇ ਵਾਪਰ ਰਹੇ ਹਨ।
ਕੀ ਕਹਿਣਾ ਸਬ ਡਵੀਜਨ ਫੂਲ ਦੇ ਐਸਡੀਐਮ ਸ਼ੁਭਾਸ਼ ਚੰਦਰ ਖੱਟਕ ਦਾ- ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬਾਕੀ ਉਹ ਸਾਰੀ ਸਥਿਤੀ ਦਾ ਮੌਕਾ ਦੇਖਣਗੇ ਤੇ ਯੋਗ ਹੱਲ ਕਰਵਾਉਣਗੇ।

WRITTEN BY