ਅਮਲੋਹ, 27 ਨਵੰਬਰ (ਰਣਜੀਤ ਸਿੰਘ ਘੁੰਮਣ)-ਸ਼੍ਰੌੰਮਣੀ ਅਕਾਲੀ ਦਲ ਇਸਤਰੀ ਵਿੰਗ ਆ ਰਹੀਆਂ ਨਗਰ ਨਿਗਮ ਤੇ ਨਗਰ ਕੋਂਸਲ ਚੋਣਾਂ ਵਿੱਚ ਅਹਿਮ ਰੋਲ ਅਦਾ ਕਰਕੇ ਨਗਰ ਨਿਗਮਾਂ ਤੇ ਕੋਸਲਾਂ ਤੇ ਮੁੜ ਸ਼੍ਰੌਮਣੀ ਅਕਾਲੀ ਦਲ ਨੂੰ ਕਾਬਿਜ਼ ਕਰਕੇ ਜਿੱਤ ਦਾ ਝੰਡਾ ਲਹਿਰਾਏਗਾ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੀਨੀ ਆਗੂ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਅੱਜ ਇਸਤਰੀ ਅਕਾਲੀ ਦਲ ਅਮਲੋਹ ਵੱਲੋਂ ਜਿਲ਼੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਵਨਿਯੁਕਤ ਪ੍ਰਧਾਨ ਜੱਥੇਦਾਰ ਸਵਰਨ ਸਿੰਘ ਚਨਾਰਥਲ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜਿਹਨਾਂ ਵੱਲੋਂ ਸ਼ੌੰ੍ਰਮਣੀ ਅਕਾਲੀ ਦੀ ਚੜਦੀਕਲਾ ਲਈ ਹਲਕੇ ਦੀਆਂ ਬੀਬੀਆਂ ਨੂੰ ਘਰ ਘਰ ਜਾਕੇ ਕਾਂਗਰਸ ਸਰਕਾਰ ਦੀਆਂ ਲੋਕਵਿਰੋਧੀ ਨੀਤੀਆਂ ਤੌਂ ਜਾਣੁ ਕਰਵਾਉਣ ਦੀ ਗੱਲ ਵੀ ਆਖੀ। ਬੀਬੀ ਹੁੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਲ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਅੰਦਰ ਨਗਰ ਕੋਂਸਲ ਅਮਲੋਹ ਦੀ ਚੋਣ ਹੋਣ ਜਾ ਰਹੀ ਹੈ ਇਸ ਲਈ ਇਸਤਰੀ ਅਕਾਲੀ ਦਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਾ ਹੋਇਆ ਸ਼ਹਿਰ ਦੇ ਹਰ ਵਾਰਡ ਵਿੱਚ ਜਾਕੇ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਸੱਭ ਤੋਂ ਮਾੜੀ ਕਾਰਗੁਜਾਰੀ ਤੋਂ ਜਾਣੁ ਹੀ ਨਹੀਂ ਕਰਵਾਵੇਗਾ ਸਗੋਂ ਅਮਲੋਹ ਸ਼ਹਿਰ ਦੇ ਹਰ ਵਾਰਡ ਵਾਸੀ ਨੂੰ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਕਰਨ ਲਈ ਵੀ ਪ੍ਰੇਰਿਤ ਕਰੇਗਾ। ਬੀਬੀ ਹੁੰਦਲ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਪਾਸ ਕੋਈ ਵੀ ਅਜਿਹਾ ਮੁੱਦਾ ਨਹੀਂ ਜਿਸ ਦੇ ਆਧਾਰ ਤੇ ਉਹ ਅਮਲੋਹ ਸ਼ਹਿਰ ਵਾਸੀਆਂ ਤੋਂ ਵੋਟ ਮੰਗ ਸਕਣ ਜਦੋਂ ਕਿ ਅਕਾਲੀ ਭਾਜਪਾ ਗੱਠਜੋੜ ਪਾਸ ਸੱਭ ਤੋਂ ਵੱਡਾ ਵਿਕਾਸ ਦਾ ਮੁੱਦਾ ਹੈ ਜਿਸ ਤਹਿਤ ਅਮਲੋਹ ਸ਼ਹਿਰ ਦਾ ਵਿਕਾਸ ਹਲਕਾ ਮੁਖੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਕੀਤਾ ਗਿਆ ਹੈ। ਇਸ ਸਨਮਾਨ ਸਮੇਂ ਉਹਨਾਂ ਨਾਲ ਸੀਨੀ ਆਗੂ ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਮਨਜੀਤ ਕੌਰ ਬਰੋਂਗਾ, ਯੂਥ ਆਗੂ ਧਰਮਿੰਦਰ ਸਿੰਘ ਹੁੰਦਲ, ਬੀਬੀ ਅੰਗਰੇਜ ਕੌਰ ਮੰਡੀ, ਬੀਬੀ ਸੀਮਾ ਕੌਰ, ਬੀਬੀ ਲਖਵੀਰ ਕੌਰ, ਬੀਬੀ ਸਤਵਿੰਦਰ ਕੌਰ ਗਿੱਲ, ਬੀਬੀ ਰਾਜੇਸ਼ਵਰੀ ਦੱਤ , ਬੀਬੀ ਹਰਜੀਤ ਕੌਰ ਰਾਣੀ, ਬੀਬੀ ਗੁਰਦੀਪ ਕੌਰ , ਬੀਬੀ ਦਲਵੀਰ ਕੌਰ , ਬੀਬੀ ਜਸਵੀਰ ਕੌਰ, ਬੀਬੀ ਲਾਡੀ ਗਿੱਲ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਪਰਮਜੀਤ ਕੋਰ ਕੋਟਲਾ, ਬੀਬੀ ਚਰਨਜੀਤ ਕੋਰ ਕੁੰਭ, ਬੀਬੀ ਉਸ਼ਾ ਪੇਸੀ, ਬੀਬੀ ਰੇਖਾ ਰਾਣੀ ਸੰਘਰ, ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਮਨਜੀਤ ਕੌਰ , ਬੀਬੀ ਪਰਮਜੀਤ ਕੌਰ ਕੁੰਭ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਇਸਤਰੀ ਅਕਾਲੀ ਦਲ ਅਹਿਮ ਭੁਮਿਕਾ ਨਿਭਾਵੇਗਾ : ਬੀਬੀ ਮਨਪ੍ਰੀਤ ਕੌਰ ਹੁੰਦਲ



