ਚੰਡੀਗੜ੍ਹ, 27 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦਾ ਸਰਦ ਰੁਤ ਸੈਸ਼ਨ ਸੋਮਵਾਰ 27 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 29 ਨਵੰਬਰ ਤਕ ਚਲੇਗਾ। ਸੈਸ਼ਨ ਦੇ ਪਹਿਲੇ ਦਿਨ ਪਟਿਆਲਾ ਦੀ ਮਹਾਰਾਣੀ ਮਹਿੰਦਰ ਕੌਰ ਸਮੇਤ 17 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਗਈ। ਸ਼ਰਧਾਂਜਲੀ ਦੇਣ ਤੋਂ ਬਾਅਦ ਸੈਸ਼ਨ ਨੂੰ ਅੱਜ ਤਕ ਲਈ ਮੁਲਤਵੀ ਕਰ ਦਿਤਾ ਗਿਆ। ਸੈਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਇਸ ਸੈਸ਼ਨ ‘ਚ ਸਰਕਾਰੀ ਕੰਮਕਾਜ ਲਈ 2 ਦਿਨਾਂ ਦਾ ਸਮਾਂ ਕਾਫੀ ਹੈ, ਇਸ ਲਈ ਫਾਲਤੂ ਸਮਾਂ ਵਧਾਉਣ ਦੀ ਕੋਈ ਲੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਸਾਡੇ ਸਾਰੇ ਜ਼ਰੂਰੀ ਕੰਮ 2 ਦਿਨਾਂ ’ਚ ਆਰਾਮ ਨਾਲ ਪੂਰੇ ਹੋ ਜਾਣਗੇ।
ਪੰਜਾਬ ਵਿਧਾਨ ਸਭਾ ਦੇ ‘ਸਰਦ ਰੁਤ ਸੈਸ਼ਨ‘ ’ਚ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ



