Skip to content
Independent perspectives. Global stories.
BREAKING

ਖ਼ਾਲਸਾ ਕਾਲਜ ਪਟਿਆਲਾ ਵਿਚ ਸ਼ੁਰੂ ਕੀਤਾ ਨਵਾਂ ਵੈਬ ਪੋਰਟਲ

Share this story

ਅਧਿਆਪਕ ਅਤੇ ਵਿਦਿਆਰਥੀ ਇਸ ਪੋਰਟਲ ਰਾਹੀਂ ਆਨ ਲਾਈਨ ਸੇਵਾਵਾਂ ਲੈ ਸਕਣਗੇ : ਡਾ. ਉਭਾ

ਪਟਿਆਲਾ, 27 ਨਵੰਬਰ- ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਦੀ ਵੈਬ ਸਾਈਟ (ਾ.ਕਹੳਲਸੳਚੋਲਲੲਗੲਪੳਟੳਿਲੳ.ੋਰਗ) ਨਵੇਂ ਵੈਬ ਪੋਰਟਲ ਦੀ ਸ਼ੁਰੂਆਤ ਕੀਤੀ ਗਈ। ਇਸ ਪੋਰਟਲ ਦੀ ਡਿਵੈਲਪਮੈਂਟ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਗੁਰਪਾਲ ਸਿੰਘ ਨੇ ਕੀਤੀ। ਨਵੇਂ ਵੈਬ ਪੋਰਟਲ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਦੱਸਿਆ ਕਿ ਇਕ ਖੁਦ ਮੁਖਤਿਆਰ ਸੰਸਥਾ ਹੋਣ ਨਾਤੇ ਡਿਜ਼ੀਟਲ ਸਮੇਂ ਨੂੰ ਮੁੱਖ ਰੱਖਦੇ ਹੋਏ ਕਾਲਜ ਵੈਬ ਸਾਈਟ ਵਿਚ ਦੋ ਕਾਰਨਰ ਵਿਦਿਆਰਥੀ ਅਤੇ ਅਧਿਆਪਕ ਪੋਰਟਲ ਬਣਾਏ ਹਨ। ਵਿਦਿਆਰਥੀ ਕਾਰਨਰ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਕਾਲਜ ਛੱਡਣ ਤੱਕ ਦੇ ਸਰਟੀਫਿਕੇਟ ਦੇਣ ਦੀ ਸੰਪੂਰਨਤਾ ਤੱਕ ਇਹ ਪੋਰਟਲ ਡਿਜੀਟਲ ਤਰੀਕੇ ਨਾਲ ਕੰਮ ਕਰੇਗਾ। ਵਿਦਿਆਰਥੀ ਇਸ ਪੋਰਟਲ ਰਾਹੀਂ ਆਨ ਲਾਈਨ ਅਪਲਾਈ ਕਰਕੇ ਸਾਰੀ ਜਾਣਕਾਰੀ ਮੈਸੇਜ਼ ਰਾਹੀਂ ਪ੍ਰਾਪਤ ਕਰ ਸਕਦੇ ਹਨ। ਡਾ. ਉਭਾ ਨੇ ਅਧਿਆਪਕ ਪੋਰਟਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਧਿਆਪਕ ਸਾਹਿਬਾਨ ਦੀ ਸਾਰੀ ਅਕਾਦਮਿਕ ਖੋਜ ਸਬੰਧੀ, ਛੁੱਟੀਆਂ ਸਬੰਧੀ ਅਤੇ ਸਮੁੱਚੀ ਜਾਣਕਾਰੀ ਇਸ ਪੋਰਟਲ ਤੇ ਆਨ ਲਾਈਨ ਉਪਲੱਬਧ ਹੋਵੇਗੀ। ਇਹ ਵੈਬ ਪੋਰਟਲ ਕਾਲਜ ਵੈਬ ਸਾਈਟ ਤੇ ਸਥਾਪਤ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਸਾਰੀਆਂ ਸਹੂਲਤਾਂ ਦੀ ਜਾਣਕਾਰੀ ਇਸ ਵਿਚ ਸ਼ਾਮਲ ਕਰ ਲਈ ਜਾਵੇਗੀ। ਸਮੂਹ ਸਟਾਫ ਅਤੇ ਵਿਦਿਆਰਥੀ ਇਸ ਪੋਰਟਲ ਦਾ ਭਰਪੂਰ ਲਾਭ ਲੈ ਸਕਦੇ ਹਨ।

WRITTEN BY