Skip to content
Independent perspectives. Global stories.
BREAKING

ਖੁਦਕੁਸ਼ੀ ਮਾਮਲਾ: ਮੌੜ-ਰਾਮਪੁਰਾ ਸੜਕ ’ਤੇ ਜਾਮ ਅਤੇ ਧਰਨੇ ਦਾ ਪੰਜਵਾਂ ਦਿਨ

Share this story

ਰਾਮਪੁਰਾ ਫੂਲ, 26 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਮੰਡੀ ਕਲਾਂ ਦੇ ਨੌਜਵਾਨ ਭੂਪਿੰਦਰ ਸਿੰਘ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਨਗਰ ਵਾਸੀਆਂ ਵਲੋਂ ਮੌੜ-ਰਾਮਪੁਰਾ ਰੋਡ ‘ਤੇ ਧਰਨਾ ਅਤੇ ਸੜਕੀ ਜਾਮ ਲਗਾਤਾਰ ਪੰਜਵੇ ਦਿਨ ਵੀ ਜਾਰੀ ਰਿਹਾ ਅਤੇ 6ਵੇਂ ਦਿਨ ਵੀ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਸ ਦੌਰਾਨ ਅੱਜ ਕਿਸਾਨ ਜੱਥੇਬੰਦੀਆਂ ਅਤੇ ਮੰਡੀ ਕਲਾਂ ਦੇ ਵਾਸੀਆਂ ਵਲੋਂ ਰਾਮਪੁਰਾ ਅਤੇ ਮੌੜ ਮੰਡੀ ਵਿਖੇ ਐਸ.ਐਸ.ਪੀ. ਬਠਿੰਡਾ ਅਤੇ ਥਾਣੇਦਾਰ ਜਗਰੂਪ ਸਿੰਘ ਦੀਆਂ ਅਰਥੀਆਂ ਵੀ ਫੂਕੀਆਂ ਗਈਆਂ। ਜਿਕਰਯੋਗ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਨੇ ਖੁਦਕੁਸ਼ੀ ਨੋਟ ਵਿੱਚ ਪੰਜਾਬ ਪੁਲੀਸ ਦੇ ਐਸ.ਆਈ. ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਖਿਲਾਫ ਉਸ ਤੋਂ ਕੇਸ ’ਚ ਗਵਾਹੀ ਮੁਕਰਣ ਲਈ ਪੈਸੇ ਮੰਗਣ ਅਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਜਾਰੀ ਰਹੇਗਾ ਅਤੇ 27 ਨਵੰਬਰ ਨੂੰ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਹੋਣ ਤੱਕ ਧਰਨਾ ਜਾਰੀ ਰਹੇਗਾ ਅਤੇ ਉਨਾਂ ਚਿਰ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਧਰਨੇ ਵਿਚ ਨਗਰ ਪ੍ਰਧਾਨ ਜਗਜੀਤ ਸਿੰਘ ਤੋਤਾ, ਬੂਟਾ ਸਿੰਘ ਭੂੰਦੜ ਭਾਕਿਯੂ ਸਿੱਧੂਪੁਰ, ਬਲਦੇਵ ਸਿੰਘ ਢਿੱਲੋਂ, ਪ੍ਰਿਤਪਾਲ ਮਜਦੂਰ ਆਗੂ, ਕੌਂਸਲਰ ਗੁਰਵਿੰਦਰ ਦੀਪੂ, ਗੋਗੀ ਮੰਡੀਕਲਾਂ, ਨਵਜੋਤ ਸਿੰਘ ਸ਼ੈਂਟੀ ਤੋਂ ਇਲਾਵਾ ਕਿਸਾਨ ਯੂਨੀਅਨਾਂ ਦੇ ਆਗੂ ਤੇ ਵੱਡੀ ਗਿਣਤੀ ‘ਚ ਨਗਰ ਵਾਸੀ ਹਾਜਰ ਸਨ।

WRITTEN BY