ਗੜਚਿਰੌਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਮਹਾਰਾਸ਼ਟਰ ‘ਚ ਗੜਚਿਰੌਲੀ ਦੇ ਯਰਕਾਦ ਪਿੰਡ ‘ਚ ਨਕਸਲੀਆਂ ਨੇ ਸਲਵਾ-ਜੁਡੂਮ ਨਾਲ ਜੁੜੇ ਰਹੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐੱਸ. ਪੀ. ਓ) ਦੀ ਕਥਿਤ ਰੂਪ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨਕਸਲੀਆਂ ਨੂੰ ਸ਼ੱਕ ਸੀ ਕਿ ਉਹ ਪੁਲਿਸ ਦੇ ਮੁਖ਼ਬਰ ਦੇ ਰੂਪ ‘ਚ ਕੰਮ ਕਰ ਰਹੇ ਸਨ। ਪੁਲਿਸ ਨੇ ਕਿਹਾ ਕਿ ਹਥਿਆਰਬੰਦ ਨਕਸਲੀ ਸ਼ਨੀਵਾਰ ਦੁਪਹਿਰ ਦਲੀਪ ਨਾਗਰੋਟੇ ਦੇ ਘਰ ‘ਚ ਵੜ ਗਏ ਤੇ ਨੇੜੇ ਤੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਸਲਵਾ-ਜੁਡੂਮ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਦਲੀਪ ਸੀ. ਆਰ. ਪੀ. ਏਫ ਦੀ ਇੱਕ ਬਟਾਲੀਅਨ ਲਈ ਏਸ. ਪੀ. ਓ ਦੇ ਤੌਰ ‘ਤੇ ਕੰਮ ਕਰਦਾ ਸੀ।



