Skip to content
Independent perspectives. Global stories.
BREAKING

ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦੀ ਤਿਆਰੀ

Share this story

ਨਵੀਂ ਦਿੱਲੀ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕਰਨ ਲਈ ਸੰਸਦ ਦੇ ਆਉਣ ਵੇਲ ਸਰਦ ਰੁੱਤ ਸੈਸ਼ਨ ਦੌਰਾਨ ਲੋਕ ਸਭਾ ’ਚ ਫਿਰ ਬਿਲ ਪੇਸ਼ ਕਰੇਗੀ।ਸੀਨੀਅਰ ਸਰਕਾਰੀ ਅਧਿਕਾਰੀ ਨੇ ਵੀਰਵਾਰ ਨੂੰ ਇਹ ਗਲ ਦਸੀ।ਅਧਿਕਾਰੀਆਂ ਨੇ ਦਸਿਆ ਕਿ ਇਹ ਕਦਮ ਰਾਸ਼ਟਰੀ ਪਿਛੜਾ ਵਰਗੇ ਕਮਿਸ਼ਨ (ਐਨ.ਸੀ.ਬੀ.ਸੀ.) ਨੂੰ ਹੋਰ ਪਿਛੜਾ ਵਰਗ ਦੇ ਹਿਤਾਂ ਲਈ ਪੂਰਨ ਅਧਿਕਾਰ ਪ੍ਰਦਾਨ ਕਰਨ ’ਚ ਮਦਦਗਾਰ ਹੋਵੇਗਾ।ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰ ਹੋਰ ਪਿਛੜਾ ਵਰਗ ਲਈ ਸਮਾਨਤਾ ਅਤੇ ਸਮਾਜਿਕ ਨਿਆਂ ਯਕੀਨੀ ਕਰਨ ਲਈ ਵਚਨਬਧ ਹੈ ਅਤੇ ਸੰਸਦ ਦੇ ਸੈਸ਼ਨ ‘ਚ ਇਸ ਬਿਲ ਨੂੰ ਲਿਆਉਣ ਦਾ ਫੈਸਲਾ ਕੀਤਾ ਹੈ।

WRITTEN BY