ਭਗਤਾ ਭਾਈ ਕਾ, 22 ਨਵੰਬਰ (ਸਵਰਨ ਸਿੰਘ ਭਗਤਾ)- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦੇ ਆਹੁਦੇਦਾਰਾਂ ਦੀ ਐਲਾਨੀ ਗਈ ਸੂਚੀ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਸ੍ਰੋਮਣੀ ਅਕਾਲੀ ਦਲ (ਦਿਹਾਤੀ) ਬਠਿੰਡਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਉਨਾ ਦੇ ਸਮਰੱਥਕਾਂ ਅੰਦਰ ਮੁੜ ਖੁਸੀ ਦੀ ਲਹਿਰ ਦੋੜ ਗਈ। ਜਿਕਰਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਲਗਾਤਾਰ 1990 ਤੋ- ਦਲ ਦੇ ਜਿਲ•ਾ ਪ੍ਰਧਾਨ ਵਜੋਂ ਆਪਣੀਆ- ਸੇਵਾਵਾ ਨਿਭਾ ਰਹੇ ਹਨ। ਹਾਲ ਹੀ ਹੋਈਆਂ ਨਿਯੁਕਤੀਆਂ ਵਿਚ ਸਭ ਤੋਂ ਜਿਆਦਾ ਲੰਮਾ ਸਮਾਂ ਜ਼ਿਲ੍ਹਾ ਜੱਥੇਦਾਰ ਰਹਿਣ ਵਾਲੇ ਸਿਕੰਦਰ ਸਿੰਘ ਮਲੂਕਾ ਅਤੇ ਅਜੀਤ ਸਿੰਘ ਕੋਹਾੜ ਦੇ ਨਾਮ ਹਨ। ਸ੍ਰੀ ਰਾਕੇਸ ਕੁਮਾਰ ਗੋਇਲ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਹਰਜੀਤ ਸਿੰਘ ਮਲੂਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਸਿੰਦਰਪਾਲ ਕੌਰ ਮਾਨ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ,ਮਨਜੀਤ ਸਿੰਘ ਧੁੰਨਾ,ਪ੍ਰਮਾਤਮਾ ਸਿੰਘ ਹਮੀਰਗੜ (ਕੈਨੇਡਾ), ਸੁਖਮੰਦਰ ਸਿੰਘ ਕੋਠਾ ਗੁਰੂ, ਬੂਟਾ ਸਿੰਘ ਭਗਤਾ, ਰਾਮ ਸਿੰਘ ਬਾਦਲ ਸਰਪੰਚ, ਜਗਦੇਵ ਸਿੰਘ ਆਕਲੀਆਂ ਸਰਪੰਚ, ਲਖਵੀਰ ਸਿੰਘ ਮੋੜ ਸਾਬਕਾ ਸਰਪੰਚ, ਸੁਖਜੀਵਨ ਸਿੰਘ ਔਲਖ ਸਰਪੰਚ, ਗੋਲੂ ਸਿੰਘ ਕੋਇਰ ਸਿੰਘ ਵਾਲਾ, ਸੁਖਜਿੰਦਰ ਸਿੰਘ ਖਾਨਦਾਨ ਕੌਸਲਰ, ਸੁਲੱਖਣ ਸਿੰਘ ਵੜਿੰਗ, ਅਮਰਜੀਤ ਸਿੰਘ ਭਗਤਾ, ਹਰਜਿੰਦਰ ਸਿੰਘ ਕੌਸਲਰ, ਮੇਵਾ ਸਿੰਘ ਮਾਨ, ਕੁਲਦੀਪ ਸਿੰਘ ਕੋਠਾ ਗੁਰੂ, ਬਾਬਾ ਸੰਤੋਖ ਸਿੰਘ ਦਿਆਲਪੁਰਾ, ਜਗਦੀਸ਼ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਗੁਰਬਚਨ ਸਿੰਘ ਕਲੇਰ, ਨਾਇਬ ਸਿੰਘ ਹਮੀਰਗੜ•, ਭੁਪਿੰਦਰ ਸਿੰਘ ਗੁਰੂਸਰ, ਮਨਪ੍ਰੀਤ ਸਿੰਘ ਗੁਰੂਸਰ, ਹਰਦੇਵ ਸਿੰਘ ਕਿੰਗਰਾ, ਜਗਦੀਸ਼ ਸਿੰਘ ਰਾਮੂਵਾਲਾ, ਅਮਨਦੀਪ ਸਿੰਘ ਬੁਰਜ ਲੱਧਾ, ਡਾ ਕੁਲਜੀਤ ਸਿੰਘ ਭਗਤਾ, ਗੁਰਪਾਲ ਸਿੰਘ ਢਿੱਲਵਾ, ਹਰਭਜਨ ਸਿੰਘ ਭਗਤਾ, ਜਗਸੀਰ ਸਿੰਘ ਪੰਨੂ, ਲਵਲੀ ਬੁਰਜ ਥਰੋੜ, ਸਤਨਾਮ ਸਿੰਘ ਮੋਮੀ, ਤੇਜਿੰਦਰ ਸ਼ਰਮਾ ਆਦਿ ਨੇ ਇਸ ਨਿਯੁਕਤੀ ’ਤੇ ਮਲੂਕਾ ਨੂੰ ਵਧਾਈ ਦਿੱਤੀ। ਉਕਤ ਆਗੂ ਨੇ ਦਲ ਪ੍ਰਧਾਨ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਮਲੂਕਾ ਦੀ ਨਿਯੁਕਤੀ ’ਤੇ ਹਲਕੇ ’ਚ ਖੁਸ਼ੀ ਦੀ ਲਹਿਰ



