ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਸਟਾਰਟਅਪ ਐਂਡ ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ 2017’ ਦੇ ਖਰੜੇ ’ਤੋਂ ਪਰਦਾ ਉਠਾਉਂਦੇ ਹੋਏ ਆਪਣੀ ਸਰਕਾਰ ਦੀ ਬਿਜ਼ਨਸ ਸ਼ੁਰੂ ਕਰਨ ਵਾਲੀ ਮਹਿਲਾਵਾਂ ਨੂੰ ਪੂਰੀ ਤਰ੍ਹਾਂ ਮਦਦ ਦੇਣ ਦੀ ਵਚਨਬਧਤਾ ’ਤੇ ਜ਼ੋਰ ਦਿੱਤਾ ਹੈ। ਇਸ ਮਹੀਨੇ ਦੇ ਆਖਿਰ ਵਿੱਚ ਹੈਦਰਾਬਾਦ ਵਿਖੇ ਹੋਣ ਵਾਲੇ ਗਲੋਬਲ ਇੰਟਰਪ੍ਰਿਨਿਓਰਸ਼ਿਪ ਸਮਿਟ 2017 ਤੋਂ ਪਹਿਲਾਂ ‘ਰੋਡ ਟੂ ਜੀ.ਈ.ਐਸ.’ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਉਦਮਾਂ ਪ੍ਰਤੀ ਮਹਿਲਾਵਾਂ ਵਚਨਬੱਧਤਾ ਦੇ ਮਾਮਲੇ ’ਚ ਜ਼ਿਆਦਾ ਸਮਰਪਿਤ ਹਨ ਅਤੇ ਉਨ੍ਹਾਂ ਦੀ ਸਰਕਾਰ ਮਹਿਲਾਵਾਂ ਨੂੰ ਹਰ ਸੰਭਵ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖਾਸਕਰ ਮਹਿਲਾਵਾਂ ਵਿੱਚ ਸਨਅਤਕਾਰੀ ਦੇ ਸੱਭਿਆਚਾਰ ਨੂੰ ‘ਪੰਜਾਬ ਸਟਾਰਟਅਪ ਐਂਡ ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ’ ਬੜ੍ਹਾਵਾ ਦੇਵੇਗੀ।
ਮੁੱਖ ਮੰਤਰੀ ਨੇ ‘ਪੰਜਾਬ ਸਟਾਰਟਅਪ ਅਤੇ ਉਦਮਤਾ ਵਿਕਾਸ’ ਨੀਤੀ ਤੋਂ ਪਰਦਾ ਉਠਾਇਆ



