ਬਾਦਸ਼ਾਹ ਪੁਰ, 20 ਨਵੰਬਰ (ਗੁਰਪ੍ਰਕਾਸ਼ ਸਿੰਘ ਧੰਜੂ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਦੀ ਅਗਵਾਈ ਹੇਠ ਹਲਕਾ ਸ਼ੁਤਰਾਣਾ ਦੇ ਨਵ ਨਿਯੁਕਤ ਅਹੁਦੇਦਾਰਾਂ ਨਾਲ ਪਿੰਡ ਕਕਰਾਲਾ ਵਿਚ ਮੀਟਿੰਗ ਹੋਈ। ਜਿਸ ਵਿਚ ਆਪ ਦੇ ਪੰਜਾਬ ਜਨਰਲ ਸਕਤਰ ਬੀਬੀ ਪਲਵਿੰਦਰ ਕੌਰ ਹਰਿਆਉ ਵੀ ਸ਼ਾਮਿਲ ਹੋਏ। ਇਸ ਮੀਟਿੰਗ ਦਾ ਮੁਖ ਏਜੰਡਾ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਤੇ ਜਾਣ ਦਾ ਰਖਿਆ ਗਿਆ।ਇਸ ਮੀਟਿੰਗ ਵਿਚ ਸਾਰੇ ਅਹੁਦੇਦਾਰ ਸ਼ਾਮਿਲ ਹੋਏ। ਪ੍ਰਧਾਨ ਮੁੰਗੋ ਵਲ਼ੋਂ ਸਾਰੇ ਅਹੁਦੇਦਾਰਾਂ ਨੂੰ 26 ਨਵੰਬਰ ਨੂੰ ਸਥਾਪਨਾ ਦਿਵਸ ਵਿਚ ਸ਼ਾਮਿਲ ਹੋਣ ਲਈ ਤਿਆਰੀਆਂ ਕਰਨ ਲਈ ਕਿਹਾ ਗਿਆ। ਇਹ ਮੀਟਿੰਗ ਬਲਾਕ ਪ੍ਰਧਾਨ ਜਗਦੇਵ ਸਿੰਘ ਬਗਾ ਦੇ ਘਰ ਕੀਤੀ ਗਈ। ਇਸ ਮੀਟਿੰਗ ਵਿਚ ਪਿੰਡ ਕਕਰਾਲਾ ਦੇ ਵਲੰਟੀਅਰ ਵੀ ਮੌਜੂਦ ਰਹੇ।ਪਹੁੰਚਣ ਵਾਲੇ ਅਹੁਦੇਦਾਰ ਵਾਈਸ ਪ੍ਰਧਾਨ ਜਗਪਾਲ ਸਿੰਘ ਦਿਓਗੜ, ਬਲਾਕ ਪ੍ਰਧਾਨ ਜਗਦੇਵ ਬਗਾ, ਬਲਬੀਰ ਸਿੰਘ ਸਰਪੰਚ ਭੈਣੀ, ਜਿਲ੍ਹਾ ਜਨਰਲ ਸਕਤਰ ਮਹਿਤਾਬ ਸਿਓਨਾ, ਹਰਦੀਪ ਸ਼ਾਹਪੁਰ, ਜੁਇੰਟ ਸਕਤਰ ਕੁਲਦੀਪ ਥਿੰਦ, ਹਰਦੀਪ ਸਿੰਘ ਸਾਹ ਪੁਰ, ਜਗਦੇਵ ਸਿੰਘ ਬਲਾਕ ਪ੍ਰਧਾਨ, ਘਲਵੰਤ ਮਰੋੜੀ, ਇਕਬਾਲ ਸਿਧੂ
ਸ਼ੁਤਰਾਣਾ ਇਕਾਈ ਵੱਲੋਂ ‘ਆਪ’ ਦੇ ਸਥਾਪਨਾ ਦਿਵਸ ਪ੍ਰੋਗਰਾਮ ’ਚ ਸ਼ਾਮਿਲ ਹੋਣ ਦਾ ਫੈਸਲਾ



