Skip to content
Independent perspectives. Global stories.
BREAKING

ਠੇਕੇਦਾਰ ਦੀ ਅਣਗਹਿਲੀ ਕਾਰਨ ਗਰਭਵਤੀ ਔਰਤ ਵਾਲ-ਵਾਲ ਬਚੀ

Share this story

ਰਾਮਪੁਰਾ ਫੂਲ, 17 ਨਵੰਬਰ (ਮਨਦੀਪ ਢੀਂਗਰਾ, ਲੱਖਾ ਹਰੀ)- ਬਠਿੰਡਾ-ਚੰਡੀਗੜ ਚੋਂਹ ਮਾਰਗੀ ਕਰਨ ਸਮੇ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਕਾਰਨ ਆਏ ਦਿਨ ਹੋ ਰਹੇ ਹਾਦਸਆਂਿ ਚ, ਕਈ ਲੋਕ ਆਪਣੀਆਂ ਜਾਨਾ ਗੁਆ ਚੁੱਕੇ ਹਨ। ਕੰਪਨੀ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਸਥਾਨਕ ਸ਼ਹਿਰ ਵਿਖੇ ਬਣ ਰਹੇ ਓਵਰ ਬ੍ਰਿਜ ਸਮੇ ਵਰਤੀ ਜਾ ਰਹੀ ਅਣਗਹਿਲੀ ਕਾਰਨ ਪਿੰਡ ਕਲਿਆਣ ਮੱਲਕੇ ਦੇ ਪਤੀ ਪਤਨੀ ਉਸ ਸਮੇ ਗੰਭੀਰ ਜਖਮੀ ਹੋ ਗਏ ਜਦ ਉਹ ਆਪਣੇ ਮੋਟਰ ਸਾਇਕਲ ਤੇ ਸਟੈਲਕੋ ਫਾਟਕ ਪਾਰ ਕਰ ਰਹੇ ਸਨ ਤਾਂ ਅਚਾਨਕ ਫਾਟਕ ਤੇ ਚੱਲ ਰਹੇ ਪੁੱਲ ਦੇ ਕੰਮ ਸਮੇ ਵਰਤੀ ਗਈ ਅਣਗਹਿਲੀ ਕਾਰਨ ਇੱਕ ਲੋਹੇ ਦਾ ਗਾਡਰ ਉਹਨਾਂ ਉਪਰ ਆ ਡਿੱਗੀਆਂ । ਜਿਹਨਾਂ ਨੂੰ ਮੋਕੇ ਤੇ ਹਾਜ਼ਰ ਨੌਜਵਾਨ ਕੁਲਜੀਤ ਧੀਮਾਨ ਅਤੇ ਹੋਰ ਲੋਕਾ ਨੇ ਸਿਵਲ ਹਸਪਾਤਲ ਵਿਖੇ ਦਾਖਿਲ ਕਰਵਾਇਆ । ਜਿਹਨਾਂ ਦੀ ਪਹਿਚਾਣ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਮਨਦੀਪ ਕੋਰ ਪਤਨੀ ਜਗਸੀਰ ਸਿੰਘ ਵਾਸੀ ਕਲਿਆਣ ਮੱਲਕੇ ਵੱਜੋ ਹੋਈ । ਜਦਕਿ ਜਖਮੀ ਔਰਤ ਮਨਦੀਪ ਕੋਰ ਗਰਭਵਤੀ ਹੈ । ਪ੍ਰਤੱਖ ਦਰਸੀ ਕੁਲਜੀਤ ਧੀਮਾਨ ਨੇ ਦੱਸਿਆ ਕਿ ਜਦ ਇਹ ਦੋਵੇ ਆਪਣੇ ਮੋਟਰ ਸਾਇਕਲ ਤੇ ਸਟੈਲਕੋ ਰੇਲਵੇ ਫਾਟਕ ਨੇੜੇ ਬਣ ਰਹੇ ਓਵਰ ਬ੍ਰਿਜ ਕੋਲ ਪਹੁੰਚੇ ਤਾਂ ਅਚਾਨਕ ਉਪਰੋ ਇੱਕ ਲੋਹੇ ਦਾ ਭਾਰੀ ਗਾਡਰ ਇਹਨਾਂ ਤੇ ਆ ਡਿੱਗਾ । ਜਿਸ ਕਾਰਨ ਦੋਵਾਂ ਦੇ ਸਿਰ ਚ, ਗਹਿਰੀ ਸੱਟਾ ਲੱਗ ਗਈਆਂ । ਕੁਲਜੀਤ ਧੀਮਾਨ ਨੇ ਦੱਸਿਆ ਕਿ ਇਹ ਸਭ ਕੰਪਨੀ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਹੋਇਆ ਹੈ ਕਿਊਕਿ ਠੇਕੇਦਾਰ ਵੱਲੋ ਪੁੱਲ ਦੇ ਥੱਲੇ ਨਾ ਹੀ ਕੋਈ ਸੜਕ ਬੰਦ ਜਾਂ ਕੰਮ ਚੱਲਣ ਦਾ ਸਾਇਨ ਬੋਰਡ ਲਗਾਇਆ ਗਿਆ ਤੇ ਨਾ ਹੀ ਕੋਈ ਸਕਿਊਰਟੀ ਗਾਰਡ ਖੜਾਇਆ ਗਿਆ । ਉਹਨਾਂ ਦੱਸਿਆ ਕਿ ਹਰ ਸਮੇ ਇਸ ਸੜਕ ਤੋ ਬਠਿੰਡਾ ਆਉਣ ਜਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਕੰਮ ਕਰਨ ਸਮੇ ਕੋਈ ਵੀ ਇੰਜਨੀਅਰ ਜ਼ਾਂ ਸਬੰਧਤ ਅਧਿਕਾਰੀ ਮੋਕੇ ਤੇ ਹਾਜ਼ਰ ਨਹੀ ਹੁੰਦਾ ਪੁਲ ਦਾ ਸਾਰਾ ਕੰਮ ਲੇਬਰ ਹੱਥ ਹੀ ਛੱਡ ਰੱਖਿਆਂ ਹੈ।
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜਗਸੀਰ ਸਿੰਘ ਦੀ ਭੈਣ ਮਨਜੋਤ ਕੋਰ ਨੇ ਦੱਸਿਆ ਕਿ ਉਸਦਾ ਭਰਾ ਤੇ ਭਰਜਾਈ ਜੋ ਕਿ ਗਰਭਵਤੀ ਹੈ ਉਸਨੂੰ ਮਿਲਣ ਆਏ ਸਨ ਤੇ ਜਦ ਉਹ ਵਾਪਿਸ ਪਿੰਡ ਜਾ ਰਹੇ ਸਨ ਤਾਂ ਉਸ ਸਮੇ ਇਹਨਾਂ ਨਾਲ ਇਹ ਹਾਦਸਾ ਵਾਪਰ ਗਿਆ । ਮੇਰੀ ਭਰਜਾਈ ਗਰਭਵਤੀ ਹੋਣ ਕਾਰਨ ਸਾਨੂੰ ਡਰ ਹੈ ਕਿ ਕੀਤੇ ਪੇਟ ਚ, ਪਲ ਰਹੇ ਅੱਠ ਮਹੀਨੇ ਦੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚ ਜਾਵੇ । ਉਹਨਾਂ ਕਿਹਾ ਕਿ ਪਟੇਲ ਕੰਪਨੀ ਅਤੇ ਠੇਕੇਦਾਰ ਦੀ ਗਲਤੀ ਕਾਰਨ ਅੱਜ ਉਹ ਵਾਲ-ਵਾਲ ਬਚੇ ਹਨ । ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਜਿੰਦਗੀਆਂ ਬੱਚ ਸਕਣ। ਜਿਕਰਯੋਗ ਹੈ ਕਿ ਪਿਛਲੇ ਦਿਨੀ ਭੁੱਚੋ ਮੰਡੀ ਨੇੜੇ ਪਟੇਲ ਕੰਪਨੀ ਦੇ ਹੀ ਸੀਮਿੰਟ ਦੇ ਭਰੇ ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਦਸ ਜਾਨਾ ਗਈਆਂ ਸਨ ਪਰ ਫਿਰ ਵੀ ਕੰਪਨੀ ਵੱਲੋ ਕੋਈ ਸਾਰਥਕ ਕਦਮ ਨਹੀ ਚੁੱਕੇ ਗਏ। ਹੁਣ ਵੇਖਣਾ ਇਹ ਹੈ ਕਿ ਇਹ ਚੋਂਹ ਮਾਰਗੀ ਸੜਕ ਬਣਨ ਸਮੇ ਵਰਤੀਆਂ ਜਾ ਰਹੀਆਂ ਊਣਤਾਈਆਂ ਕਾਰਨ ਹੋਰ ਕਿੰਨੇ ਹਾਦਸੇ ਵਾਪਰਦੇ ਹਨ ਜਾਂ ਸਰਕਾਰ ਇਹਨਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਦੀ ਹੈ ।
ਕੀ ਕਹਿਣਾ ਪਟੇਲ ਕੰਪਨੀ ਦੇ ਅਧਿਕਾਰੀ ਦਾ- ਪਟੇਲ ਕੰਪਨੀ ਦੇ ਅਧਿਕਾਰੀ ਤਿਵਾੜੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਠੇਕੇਦਾਰ ਵਿਰੁੱਧ ਕਾਰਵਾਈ ਕਰਨਗੇ।

WRITTEN BY