ਅਮਰਗੜ੍ਹ, 15 ਨਵੰਬਰ (ਸੁਖਵਿੰਦਰ ਸਿੰਘ ਅਟਵਾਲ) ਲੰਮੇਂ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਵਾਲੇ ਇਮਾਨਦਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸ੍ਰੀ ਚਰਨਜੀਤ ਵਾਤਿਸ਼ ਨੇਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਬਤੌਰ ਪ੍ਰਿੰਸੀਪਲ ਦਾ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਜਿੱਥੇ ਅਧਿਆਪਕਾਂ ਦੇ ਹਰ ਪੱਧਰ ਤੇ ਰੁਕੇ ਕੰਮਾਂ ਨੂੰ ਜਲਦੀ ਨਿਪਟਾਉਣ ਦੀ ਗੱਲ ਆਖੀ ਉਥੇ ਹੀ ਉਨ੍ਹਾਂ ਕਿਹਾ ਕਿ ਆਪੋ-ਆਪਣੇ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਚੰਗੇ ਨੀਜੇ ਲਿਆਉਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਬਤੌਰ ਪੰਜਾਬੀ ਲੈਕਚਰਾਰ ਵਜੋਂ ਗੁਜਾਰੇ ਇਸੇ ਸਕੂਲ ਵਿੱਚ ਬਾਰਾਂ ਸਾਲਾਂ ਦੇ ਸਮੇਂ ਦੀਆਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ। ਦਸਮੇਸ਼ ਮਕੈਨੀਕਲ ਅਮਰਗੜ੍ਹ ਦੇ ਐਮ.ਡੀ ਸਵਰਨਜੀਤ ਸਿੰਘ, ਸੀਨੀ.ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਸਾਮ ਸਿੰਘ ਲਾਡੇਵਾਲ, ਅਸ਼ਵਨੀ ਕੁਮਾਰ, ਅਧਿਆਪਕ ਆਗੂ ਕੁਲਵੰਤ ਸਿੰਘ ਭੈਣੀਂ ਕਲਾਂ, ਪਰਮਜੀਤ ਸਿੰਘ ਮਹਿਤਾ, ਲੈਕਚਰਾਰ ਜਸਵਿੰਦਰ ਸਿੰਘ, ਕਰਨੈਲ ਸਿੰਘ ਅਤੇ ਇਖ਼ਲਾਕ ਕੈਫ਼ੀ ਨੇਂ ਸ੍ਰੀ ਵਾਤਿਸ਼ ਨੂੰ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ।
ਚਰਨਜੀਤ ਵਾਤਿਸ਼ ਨੇਂ ਬਤੌਰ ਪ੍ਰਿੰਸੀਪਲ ਅਮਰਗੜ੍ਹ ਵਿਖੇ ਸੰਭਾਲਿਆ ਅਹੁਦਾ



