ਮਨੀਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲਿਆਈ ਹਮ-ਰੁਤਬਾ ਮੈਲਕਮ ਟਰਨਬੁਲ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨਾਲ ਮੰਗਲਵਾਰ ਵਖ-ਵਖ ਦੋ-ਪਖੀ ਗਲਬਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰਖਿਆ ਵਿਚ ਸੁਧਾਰ ਸਮੇਤ ਰਣਨੀਤਕ ਹਿਤਾਂ ਦੇ ਵਖ-ਵਖ ਮਾਮਲਿਆਂ ਉਤੇ ਚਰਚਾ ਕੀਤੀ।
ਇਹ ਬੈਠਕਾਂ ਫਿਲੀਪੀਨ ਵਿਚ ਆਸਿਆਨ ਸਿਖਰ ਸੰਮੇਲਨ ਤੋਂ ਬਾਹਰ ਹੋਈਆਂ। ਟਰਨਬੁਲ ਨਾਲ ਬੈਠਕ ਵਿਚ ਖੇਤਰ ਵਿਚ ਚੀਨ ਦੀ ਹਮਲਾਵਰ ਫੌਜੀ ਸਥਿਤੀ ਦੀ ਪਿਠਭੂਮੀ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਦੋਵਾਂ ਦੇਸ਼ਾਂ ਦੇ ਸਾਂਝੇ ਰਣਨੀਤਕ ਹਿਤਾਂ ਉਤੇ ਵੀ ਚਰਚਾ ਕੀਤੀ ਗਈ।
ਸ੍ਰੀ ਮੋਦੀ ਵੱਲੋਂ ਆਸਟ੍ਰੇਲੀਆ, ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਨਾਲ ਦੋ-ਪਖੀ ਬੈਠਕਾਂ


