Skip to content
Independent perspectives. Global stories.
BREAKING

ਸਹੁਰਿਆਂ ਦੇ ਤਸ਼ੱਦਦ ਦਾ ਸ਼ਿਕਾਰ ਅਬਲਾ ਵੱਲੋਂ ਇਨਸਾਫ਼ ਲਈ ਗੁਹਾਰ, ਪਿਛਲੇ 20 ਸਾਲ ਤੋਂ ਤੰਗ ਪਰੇਸ਼ਾਨ ਕਰਦਾ ਆ ਰਿਹੈ ਸਹੁਰਾ ਪਰਿਵਾਰ

Share this story

ਫਰੀਦਕੋਟ, 12 ਨਵੰਬਰ (ਚਰਨਦਾਸ ਗਰਗ, ਸਤਨਾਮ ਸਿੰਘ) ਕਰੀਬ 20 ਸਾਲ ਤੋਂ ਸਹੁਰਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਫਰੀਦਕੋਟ ਨਿਵਾਸੀ ਪਰਮਜੀਤ ਕੌਰ ਪਤਨੀ ਸਵ: ਕਮਲਜੀਤ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਇਨਸਾਫ ਦੀ ਮੰਗ ਕਰਦਿਆਂ ਆਪਣੇ ਸਹੁਰੇ ਪਰਿਵਾਰ ਵਲੋਂ ਕੀਤੇ ਤਸ਼ੱਸ਼ਦ ਨੂੰ ਬਿਆਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ, ਵਿਧਵਾ ਤੇ ਇਨਸਾਫ ਪਸੰਦ ਔਰਤ ਹੈ ਤੇ ਮੇਰੇ ਦੋ ਬੇਟੇ ਹਨ ਜੋ ਨਬਾਲਗ ਹਨ ਤੇ ਸਕੂਲ ਦੀ ਪੜ੍ਹਾਈ ਕਰ ਰਹੇ ਹਨ। ਮੇਂ ਛੋਟੀ ਜਿਹੀ ਦੁਕਾਨ ਵਿਚ ਫੋਟੋ ਸਟੇਟ ਦਾ ਕਾਰੋਬਾਰ ਕਰਕੇਆਪਣਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹਾਂ।ਉਸ ਨੇ ਦੱਸਿਆ ਕਿ ਮੇਰੀ ਸ਼ਾਦੀ 1996 ਵਿੱਚ ਕੰਵਲਜੀਤ ਸਿੰਘ ਨਾਲ ਸਿੱਖ ਰੀਤੀ ਰਿਵਾਜਾਂ ਮੁਤਾਬਕ ਹੋਈ ਸੀ । ਤੇ ਮੇਰੇ ਪੇਕੇ ਅੰਮ੍ਰਿਤਧਾਰੀ ਸਨ ਤੇ ਸਾਡਾ ਵੈਸ਼ਨੂੰ ਪਰਿਵਾਰ ਸੀ 3 ਸਾਲ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਸਹੀ ਸਲਾਮਤ ਰਹੀ ਸੀ ਤੇ 1999 ਵਿੱਚ ਮੇਰੇ ਜੇਠ ਇਕਬਾਲ ਜੀਤ ਜੋ ਉਸ ਸਮੇਂ ਵਿਆਹਿਆ ਨਹੀਂ ਸੀ। ਅਤੇ ਮੇਰੇ ਸਹੁਰੇ ਜਰਨੈਲ ਸਿੰਘ ਨੇ ਘਰ ਵਿੱਚ ਮੀਟ ਬਣਾਉਣ ਨੂੰ ਕਿਹਾ ਪਰ ਮੈਂ ਵੈਸ਼ਨੂੰ ਹੋਣ ਕਰਕੇ ਨਾਂਹ ਕਰ ਦਿੱਤੀ । ਉਸ ਸਮੇਂ ਤੋਂ ਇਨਾਂ ਮੇਰੇ ਨਾਲ ਰੰਜਸ਼ ਰੱਖਣੀ ਸੁਰੂ ਕਰ ਦਿੱਤੀ। ਇਨਾਂ ਨੇ ਉਸ ਸਮੇਂ ਮੇਰੀ ਕੁੱਟਮਾਰ ਕਰਕੇ ਬੁਰੀ ਹਾਲਤ ਕਰ ਦਿੱਤੀ । ਜਿਸ ਤੋਂ ਗੁੱਸੇ ਵਿੱਚ ਆ ਕੇ ਮੈਂ ਕੋਈ ਜਹਿਰੀਲੀ ਚੀਜ ਖਾ ਲਈ ਸੀ ਪਰ ਆਮ ਲੋਕਾਂ ਵਲੋਂ ਮੈਨੂੰ ਹਸਪਤਾਲ ਲੈ ਜਾਣ ਕਰਕੇ ਮੈਂ ਬਚ ਗਈ ਪਰ ਮੇਰੇ ਸਹੁਰਾ ਪਰਿਵਾਰ ਦੇ ਜੁਲਮਾਂ ਤੋਂ ਦੁਖੀ ਹੋ ਕੇ ਮੇਰੇ ਘਰ ਵਾਲੇ ਕਮਲਜੀਤ ਨੇ 2009 ਚ ਆਤਮਹੱਤਿਆ ਕਰ ਲਈ। ਜਿਸ ਬਾਰੇ ਮੇਰੇ ਸਹੁਰਾ ਪਰਿਵਾਰ ਨੇ ਕੋਈ ਕਾਰਵਾਈ ਨਾ ਕਰਵਾਈ ਤੇ ਮੇਰੇ ਤੇ ਜੁਲਮ ਜਾਰੀ ਰੱਖੇ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਅੱਡ ਹੋ ਗਈ ਤੇ ਆਪਣੇ ਬੱਚੇ ਆਪਣੇ ਘਰ ਵਾਲੇ ਦੀ ਦੁਕਾਨ ਤੇ ਬੈਠ ਕੇ ਪਾਲਣੇ ਸੁਰੂ ਕਰ ਦਿੱਤੇ। ਇਸ ਸਬੰਧੀ ਮੇਂ ਇੱਕ ਦਰਖਾਸਤ ਥਾਣਾ ਕੋਤਵਾਲੀ ਫਰੀਦਕੋਟ ਵਿਖੇ ਦਿੱਤੀ ਪਰ ਉਸ ਉਪਰ ਕੋਈ ਸੁਣਵਾਈ ਨਹੀਂ ਹੋਈ । ਫਰਵਰੀ 2017 ਨੂੰ ਦੋਸ਼ੀਆਂ ਨੇ ਮੇਰੇ ਘਰ ਦੇ ਗੇਟ ਅੱਗੇ ਬਾਂਸ ਲਗਾ ਕੇ ਰਸਤਾ ਬੰਦ ਕਰ ਦਿੱਤਾ। ਜਦੋਂ ਮੇਂ ਲੰਘਣ ਲਈ ਰਸਤਾ ਖੋਲਣ ਬਾਰੇ ਕਿਹਾ ਤਾਂ ਮੇਰੇ ਸਹੁਰੇ ਜਰਨੈਲ ਸਿੰਘ , ਜੇਠ ਇਕਬਾਲਜੀਤ ਸਿੰਘ ਅਤੇ ਦਰਾਣੀ ਕੁਲਵਿੰਦਰ ਕੌਰ ਨੇ ਮੈਨੂੰ ਗਾਲੀ ਗਲੋਚ ਕਰਦੇ ਹੋਏ ਕੁੱਟਣਾ ਸੁਰੂ ਕਰ ਦਿੱਤਾ। ਮੈਂ ਮਹੁੱਲੇ ਦੇ ਦੋ ਆਦਮੀ ਇਨਸਾਫ ਲੈਣ ਲਈ ਬੁਲਾਏ ਤਾਂ ਇਨਾਂ ਸਾਰੇ ਟੱਬਰ ਨੇ ਜਿਸ ਵਿੱਚ ਜਰਨੈਲ ਸਿੰਘ ।, ਮਨਜੀਤ ਸਿੰਘ , ਗਗਨ , ਸਵਰਨਜੀਤ ਕੌਰ ,ਕੁਲਵਿੰਦਰ ਕੌਰ, ਪਿੰਦਰ ਨੇ ਸਾਡੇ ਤੇ ਹਮਲਾ ਕਰ ਦਿੱਤਾ ਤੇ ਸਾਡੇ ਫੋਨ ਵੀ ਤੋੜ ਦਿੱਤੇ ਤੇ ਮੇਰੇ ਬੱਚਿਆਂ ਸਮੇਤ ਸਾਡੀ ਕੁੱਟਮਾਰ ਵੀ ਕੀਤੀ ਮੇਰੇ ਕਪੜੇ ਪਾੜ੍ਹ ਦਿੱਤੇ । ਮੈਂ ਆਪਣੀਆਂ ਸੱਟਾਂ ਦਾ ਇਲਾਜ ਕਰਵਾਉਣ ਮੈਡੀਕਲ ਕਾਲਜ ਹਸਪਤਾਲ ਦਾਖਲ ਹੋਈ ਤਾਂ ਇਹ ਤੇਜਧਾਰ ਹਥਿਆਰਾਂ ਸਮੇਤ ਹਸਪਤਾਲ ਆ ਗਏ ਜਿਥੋਂ ਮੈਂ ਡਰਦੀ ਭੱਜ ਕੇ ਮੈਂ ਫਿਰ ਕੋਤਵਾਲੀ ਫਰੀਦਕੋਟ ਸ: ਨਗਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਮੇਰੀ ਫਿਰ ਸੁਣਵਾਈ ਨਾ ਹੋਈ। ਪੀੜਤ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਝੂਠਾ ਦਰਜ ਕੀਤਾ ਮਕੁੱਦਮਾ ਰੱਦ ਕੀਤਾ ਜਾਵੇ। ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧੀ ਕੋਤਵਾਲੀ ਫਰੀਦਕੋਟ ਦੇ ਐਸ ਐਚ ਉ ਜਗਦੇਵ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੋਸ਼ੀਆਂ ਨੂੰ ਫੜ੍ਹਨ ਲਈ ਪੁਲਿਸ ਪਾਰਟੀਆਂ ਰੇਡ ਕਰ ਰਹੀਆਂ ਹਨਪਰ ਦੋਸ਼ੀ ਫਰਾਰ ਹਨ। ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

WRITTEN BY