ਜੋਤੀ ਜੋਤ ਦਿਵਸ ਤੇ ਕੀਰਤਪੁਰ ਸਾਹਿਬ ਵਿਚ ਮਨਾਇਆ ਜਾਂਦਾ ਹੈ ਸਲਾਨਾ ਊਰਸ
ਕੀਰਤਪੁਰ ਸਾਹਿਬ, 12 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅੱਜ ਕੀਰਤਪੁਰ ਸਾਹਿਬ ਵਿਖੇ ਸਾਂਈ ਪੀਰ ਬਾਬਾ ਬੁੱਢਣਸ਼ਾਹ ਦੀ ਦਰਗਾਹ ਤੇ ਲੱਗਣ ਵਾਲੇ ਸਲਾਨਾ ਉਰਸ ਵਿਚ ਵਿਸੇਸਤੋਰ ਤੇ ਸ਼ਾਮਿਲ ਹੋਏ। ਸਪੀਕਰ ਰਾਣਾ ਕੇ.ਪੀ.ਸਿੰਘ ਨੇ ਸਾਂਈ ਪੀਰ ਬਾਬਾ ਬੁੱਢਣਸਾਹ ਦੀ ਦਰਗਾਹ ਤੇ ਹੋਏ ਇਸ ਇਲਾਕੇ ਦੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਭਰਵੇਂ ਸਮਾਗਮ ਦੋਰਾਨ ਇਥੇ ਪੁੱਜ ਕੇ ਦਰਗਾਹ ਤੇ ਹਾਜ਼ਰੀ ਭਰੀ ਅਤੇ ਵਿਚਾਰ ਸਾਂਝੇ ਕੀਤੇ। ਇਹ ਸਲਾਨਾਂ ਉਰਸ ਸਾਂਈ ਬਾਬਾ ਪੀਰ ਬੁੱਢਣਸ਼ਾਹ ਦੀ ਦਰਗਾਹ ਤੇ ਉਹਨਾਂ ਦੇ ਜੋਤੀ ਜੋਤ ਸਮਾਗਮ ਦੇ ਦਿਹਾੜੇ ਤੇ ਉਰਸ ਵਜੋ ਮਨਾਇਆ ਜਾਂਦਾ ਹੈ ਜਿਸ ਵਿਚ ਇਸ ਇਲਾਕੇ ਦੀਆਂ ਹਜ਼ਾਰਾ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਦਰਗਾਹ ਤੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਭਰਦੀਆਂ ਹਨ। ਕੀਰਤਪੁਰ ਸਾਹਿਬ ਵਿਖੇ ਇਹ ਦਿਹਾੜਾ ਹਰ ਸਾਲ ਬਹੁਤ ਹੀ ਭਰਵੇਂ ਤੇ ਪ੍ਰਭਾਵਸ਼ਾਲੀ ਸਮਾਗਮ ਵਜੋਂ ਉਰਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।



