June 25, 2026 10:29 am

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਦੋ ਗੁੱਟਾਂ ’ਚ ਝੜਪ, ਜਥੇਦਾਰ ਇਕਬਾਲ ਸਿੰਘ ਜ਼ਖਮੀ

image ਪਟਨਾ ਸਾਹਿਬ, 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਅੱਜ ਗੁਰਪੁਰਬ ਵਾਲੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸਿੱਖੀ ਦਾ ਉਸ ਵੇਲੇ ਘਾਣ ਹੋਇਆ ਜਦੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਗਿਆਨੀ ਪ੍ਰਤਾਪ ਸਿੰਘ ਨੇ ਕਥਿਤ ਤੌਰ ’ਤੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਗੱਦੀਓਂ ਲਾਹ ਕੇ ਖੁਦ ਜਥੇਦਾਰ ਬਣਨ ਦੀ ਕੋਸ਼ਿਸ਼ ਕੀਤੀ। ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਉਨ੍ਹਾਂ ਦੇ ਜਨਮ ਸਥਾਨ ਉ¤ਤੇ ਹੀ ਤਲਵਾਰਾਂ ਚੱਲ ਗਈਆਂ, ਜੋ ਬਹੁਤ ਹੀ ਨਿੰਦਣਸੋਗ ਤੇ ਸ਼ਰਮਸਾਰ ਕਰਨ ਵਾਲੀ ਗੱਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਿਸ ਵੇਲੇ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਪ੍ਰੋਗਰਾਮ ਚੱਲ ਰਹੇ ਸਨ ਤਾਂ ਹਜੂਰ ਸਾਹਿਬ ਦੇ ਗਿਆਨੀ ਪ੍ਰਤਾਪ ਸਿੰਘ ਨੇ ਖੁਦ ਨੂੰ ਜਥੇਦਾਰ ਗਰਦਾਨਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਜਥੇਦਾਰ ਇਕਬਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਦਾ ਇਨ੍ਹਾਂ ਨਾਲ ਤਕਰਾਰ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਦੋਵਾਂ ਧਿਰਾਂ ਵਿੱਚ ਤਲਵਾਰਾਂ ਚੱਲ ਪਈਆਂ। ਇਸ ਵਿੱਚ ਜਥੇਦਾਰ ਇਕਬਾਲ ਸਿੰਘ ਦੇ ਸਿਰ ’ਤੇ ਸੱਟ ਲੱਗੀ ਤੇ ਉਨ੍ਹਾਂ ਦੀ ਦਸਤਾਰ ਵੀ ਉਤਰ ਗਈ, ਇਸ ਤੋਂ ਇਲਾਵਾ ਕੁਝ ਕਈ ਹੋਰ ਸਿੱਖ ਵੀ ਜ਼ਖਮੀ ਹੋ ਗਏ ਹਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ

ਹਜੂਰ ਸਾਹਿਬ ਦੇ ਹੈ¤ਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਅੱਜ ਸਵੇਰੇ ਤਖ਼ਤ ਸਾਹਿਬ ਵਿੱਚ ਜਥੇਦਾਰ ਵਾਂਗ ਸੇਵਾ ਕਰਨ ਗਏ ਤੇ ਉਪਰੰਤ ਬਾਹਰ ਆ ਕੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਇਸ ’ਤੇ ਉਥੇ ਮੌਜੂਦ ਗਿਆਨੀ ਇਕਬਾਲ ਸਿੰਘ ਦੇ ਸਮਰਥਕਾਂ ਵੱਲੋਂ ਇਤਰਾਜ਼ ਜਤਾਇਆ ਗਿਆ। ਦੇਖਦਿਆਂ ਹੀ ਦੇਖਦਿਆਂ ਪ੍ਰਤਾਪ ਸਿੰਘ ਦੇ ਸਮਰਥਕਾਂ ਤੇ ਇਕਬਾਲ ਸਿੰਘ ਦੇ ਸਮਰਥਕਾਂ ਵਿੱਚ ਤਕਰਾਰ ਹੋ ਗਿਆ ਤੇ ਤਲਵਾਰਾਂ ਨਿਕਲ ਆਈਆਂ। ਇਸ ਦੌਰਾਨ ਹੋਈ ਝੜਪ ਵਿੱਚ ਜਥੇਦਾਰ ਇਕਬਾਲ ਸਿੰਘ ਦੇ ਸਿਰ ’ਤੇ ਸੱਟ ਲੱਗੀ ਤੇ ਉਨ੍ਹਾਂ ਸਮੇਤ ਕਈ ਹੋਰ ਵੀ ਜ਼ਖਮੀ ਹੋ ਗਏ।
ਇਸ ਮੌਕੇ ’ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਟਨਾ ਸਾਹਿਬ ਵਿਖੇ ਪਹਿਲਾਂ ਹੀ ਹੈੱਡ ਗ੍ਰੰਥੀ ਗਿਆਨੀ ਮਨਜਿੰਦਰ ਸਿੰਘ ਨਿਯੁਕਤ ਹਨ, ਜਦੋਂ ਕਿ ਪ੍ਰਬੰਧਕ ਕਮੇਟੀ ਨੇ ਇੱਕ ਹੋਰ ਹੈੱਡ ਗ੍ਰੰਥੀ ਦੀ ਨਿਯੁਕਤੀ ਕਰਕੇ ਤਖਤ ਦੀ ਮਰਿਆਦਾ ਨੂੰ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਬਹੁਤੇ ਆਗੂ ਅੰਮ੍ਰਿਤਧਾਰੀ ਵੀ ਨਹੀਂ ਹਨ ਅਤੇ ਉਹ ਮਰਿਆਦਾਵਾਂ ਦਾ ਉਲੰਘਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੀ ਅਜਿਹੀ ਕਾਰਵਾਈ ਕਾਰਨ ਕਮੇਟੀ ਫੌਰੀ ਤੌਰ ’ਤੇ ਭੰਗ ਕੀਤੀ ਜਾਂਦੀ ਹੈ।
ਸਥਿਤੀ ਤਣਾਅਪੂਰਨ ਹੁੰਦਿਆਂ ਦੇਖਦਿਆਂ ਤੁਰੰਤ ਉਥੇ ਪੁਲਿਸ ਪਹੁੰਚ ਗਈ ਤੇ ਗੁਰਪੁਰਬ ਮੌਕੇ ਪੁੱਜ ਰਹੀਆਂ ਸੰਗਤਾਂ ਦੇ ਵੀ ਅੰਦਰ ਜਾਣ ’ਤੇ ਵੀ ਕੁਝ ਸਮੇਂ ਲਈ ਮਨਾਹੀ ਕਰ ਦਿੱਤੀ ਗਈ ਤਾਂ ਜੋ ਸਥਿਤੀ ਤੇ ਕਾਬੂ ਪਾਇਆ ਜਾ ਸਕੇ। ਅੱਜ ਦੇ ਪਵਿ¤ਤਰ ਦਿਹਾੜੇ ਮੌਕੇ ਜਿਸ ਤਰ੍ਹਾਂ ਦੀ ਘਟਨਾ ਤਖ਼ਤ ਸਾਹਿਬ ਵਿਖੇ ਵਾਪਰੀ ਹੈ, ਉਸ ਦੀ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ।

Send this to a friend