Skip to content
Independent perspectives. Global stories.
BREAKING

ਸਰਬ ਨੌਜਵਾਨ ਸਭਾ ਨੇ 47 ਹੋਣਹਾਰ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਦੇ ਵਜੀਫ਼ੇ ਦੇ ਕੇ ਪੜ੍ਹਾਈ ਲਈ ਕੀਤਾ ਉਤਸ਼ਾਹਿਤ

Share this story

ਪੜ੍ਹਿਆ ਲਿਖਿਆ ਸਮਾਜ ਹੀ ਪਰਿਵਾਰ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾ ਸਕਦਾ ਹੈ – ਏ.ਡੀ.ਸੀ.

ਫਗਵਾੜਾ, 10 ਨਵੰਬਰ (ਪਰਵਿੰਦਰਜੀਤ ਸਿੰਘ ਬਰਾੜ)- ਦੋਆਬੇ ਦਾ ਮਾਣ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ 15 ਸਕੂਲਾਂ ਦੇ 47 ਹੋਣਹਾਰ, ਹੁਸ਼ਿਆਰ ਤੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਲਈ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਕੋਟੀਆਂ,ਬੂਟ ਤੇ ਜ਼ਰਾਬਾਂ ਦੇਣ ਲਈ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਹਦੀਆਬਾਦ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਮੈਡਮ ਬਬੀਤਾ ਕਲੇਰ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਬਿੱਲਾ ਜੀ, ਦਲ ਸਿੰਘ ਢੇਸੀ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸਜ਼ ਯੂ.ਕੇ., ਬੀ.ਆਰ.ਕਟਾਰੀਆ ਯੂ.ਕੇ., ਸੁਰਿੰਦਰ ਮਹੇ ਯੂ.ਐਸ.ਏ. ਤੇ ਅਵਤਾਰ ਸਿੰਘ ਮੰਡ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਸ਼ਾਮਿਲ ਹੋਏ। ਸਭਾ ਵਲੋਂ ਪੰਜਵੀਂ, ਅੱਠਵੀਂ ਤੇ ਦਸਵੀਂ ਦੇ 47 ਵਿਦਿਆਰਥੀਆਂ ਨੂੰ ਕ੍ਰਮਵਾਰ 500/800/1000 ਰੁਪਏ ਦੇ ਹਿਸਾਬ ਨਾਲ ਵਜ਼ੀਫ਼ੇ ਅਤੇ ਗਰਮ ਕੋਟੀਆਂ, ਬੂਟ ਤੇ ਜਗਾਬਾਂ ਆਦਿ ਦਿੱਤੀਆਂ ਗਈਆਂ। ਇਸ ਮੌਕੇ ਸੁਰਿੰਦਰ ਮਹੇ ਤੇ ਬਾਬਾ ਬਿੱਲਾ ਜੀ ਯੂ.ਐਸ.ਏ., ਪ੍ਰਧਾਨ ਸੁਖਵਿੰਦਰ ਸਿੰਘ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਮੰਡ, ਸੁਖਵਿੰਦਰ ਸਿੰਘ ਤੇ ਅਵਤਾਰ ਸਿੰਘ ਮੰਡ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਲਬੀਰ ਬੈਂਸ, ਮੈਡਮ ਸਰਬਜੀਤ ਕੌਰ ਕੌਂਸਲਰ, ਉਂਕਾਰ ਜਗਦੇਵ, ਮਨਮੀਤ ਮੇਵੀ ਪੰਜਾਬੀ ਗਾਇਕ, ਹਰਵਿੰਦਰ ਸੈਣੀ,ਡਾ. ਰਮਨ ਸ਼ਰਮਾ,ਕੁਲਵੀਰ ਬਾਵਾ,ਡਾ. ਵਿਜੇ ਕੁਮਾਰ, ਜਸਬੀਰ ਸਿੰਘ ਸੈਣੀ ਸਕੂਲ ਮੁੱਖ ਅਧਿਆਪਕ, ਯਤਿੰਦਰ ਰਾਹੀ, ਰਵੀ ਚੌਹਾਨ,ਅਨੂਪ ਦੁੱਗਲ, ਬਲਦੀਪ ਸਿੰਘ ਸਹੋਤਾ,ਕੁਨਾਲ ਸ਼ਰਮਾ,ਬਲਵਿੰਦਰ ਕੌਰ,ਬਲਵਿੰਦਰ ਕੁਮਾਰ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ,ਮੈਡਮ ਕਿਰਨ ਸ਼ਰਮਾ, ਕਸ਼ਮੀਰ ਕੌਰ, ਅਮਰਜੀਤ ਕੌਰ, ਕਿਰਨਦੀਪ ਕੌਰ,ਸੁਮਨ,ਮਨਇੰਦਰ ਕੌਰ,ਪਰਮਿੰਦਰ ਕੌਰ, ਪਵਿੱਤਰ ਸਿੰਘ,ਸੁਖਦੇਵ ਗੰਢਵਾਂ, ਕੇਵਲ ਸਿੰਘ,ਸੰਦੀਪ ਕੁਮਾਰ, ਗੁਰਜੀਤ ਕੌਰ,ਮੈਡਮ ਹਰਸ਼ਾ ਸੂਦ,ਮਨੋਜ ਕੁਮਾਰ,ਰਾਮ ਲੁਭਾਇਆ,ਅਸ਼ੋਕ ਸ਼ਰਮਾ,ਪਰਵਿੰਦਰਜੀਤ ਸਿੰਘ,ਜਸਵਿੰਦਰ ਭਗਤਪੁਰਾ,ਕਰਮਜੀਤ ਸਿੰਘ,ਦਮਨਜੀਤ ਸਿੰਘ,ਚਰਨਪ੍ਰੀਤ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ।

WRITTEN BY