ਮੋਰਿੰਡਾ, 10 ਨਵੰਬਰ (ਹਰਜਿੰਦਰ ਸਿੰਘ ਛਿੱਬਰ)- ਮੋਰਿੰਡਾ ਰੂਪਨਗਰ ਮਾਰਗ ’ਤੇ ਐਚ.ਡੀ.ਐਫ.ਸੀ. ਬੈਂਕ ਦੇ ਸਾਹਮਣੇ ਵਾਪਰੇ ਸੜ੍ਹਕ ਹਾਦਸੇ ’ਚ ਇੱਕ ਲਗਭੱਗ 48 ਸਾਲਾ ਔਰਤ ਦੀ ਮੌਕੇ ’ਤੇ ਹੀ ਮੋਤ ਜਾਣ ਦਾ ਸਮਾਚਾਰ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਇੰਦਰਜੀਤ ਕੋਰ ਪਤਨੀ ਸੱਜਣ ਸਿੰਘ ਵਾਸੀ ਕਕਰਾਲੀ ਅਪਣੇ ਪੀਆਗੋ ਸਕੂਟਰ ਨੰਬਰ ਪੀ ਬੀ 12 ਕਿਯੂ 8883 ’ਤੇ ਸਵਾਰ ਹੋ ਕੇ ਰੋਪੜ ਸਾਈਡ ਤੋਂ ਮੋਰਿੰਡਾ ਵੱਲ ਨੂੰ ਆ ਰਹੀ ਸੀ ਜਿਓਂ ਹੀ ਉਹ ਸਥਾਨਕ ਐਚ.ਡੀ.ਐਫ.ਸੀ ਬੈਂਕ ਦੇ ਨਜ਼ਦੀਕ ਪਹੁੰਚੀ ਤਾਂ ਪਿੱਛੋਂ ਹੀ ਆ ਰਹੇ ਤੇਜ ਰਫ਼ਤਾਰ ਬਜਰੀ ਦੇ ਭਰੇ ਓਵਰ ਲੋਡ ਟਿੱਪਰ ਨੰਬਰ ਪੀ ਬੀ 12 ਵਾਈ 4777 ਦੀ ਲਪੇਟ ਵਿੱਚ ਆ ਗਈ। ਇੰਦਰਜੀਤ ਕੋਰ ਦੀ ਟਿੱਪਰ ਦੇ ਪਿੱਛਲੇ ਟਾਇਰ ਥੱਲੇ ਆ ਜਾਣ ਕਾਰਨ ਮੌਕੇ ’ਤੇ ਹੀ ਮੋਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਮੋਰਿਡਾ ਪੁਲਿਸ ਦੇ ਅਧਿਕਾਰੀ ਏ ਐਸ ਆਈ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਕੋਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਟਿੱਪਰ ਨੂੰ ਅਪਣੇ ਕਬਜੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਟਿੱਪਰ ਚਾਲਕ ਵਿੱਰੁਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋੇਕੇ ’ਤੇ ਹਾਜ਼ਰ ਮ੍ਰਿਤਕ ਔਰਤ ਦੇ ਦਿਓਰ ਸੁਖਵਿੰਦਰ ਸਿੰਘ ਅਤੇ ਲੋਕਾਂ ਦੇ ਇਕੱਠ ਨੇ ਕਿਹਾ ਕਿ ਇਹ ਹਾਦਸਾ ਘਟਨਾ ਸਥੱਲ ਨਜ਼ਦੀਕ ਉਸਾਰੀ ਜਾ ਰਹੀ ਬਿਲਡਿੰਗ ਦੇ ਮਟੀਰੀਅਲ ਦੇ ਸੜ੍ਹਕ ਤੱਕ ਪਏ ਹੋਣ ਕਾਰਨ ਵਾਪਰਿਆ ਹੈ। ਦੱਸਣਯੋਗ ਹੈ ਕਿ ਉਸਾਰੀ ਜਾ ਰਹੀ ਬਿਲਡਿੰਗ ਦੀ ਬਜ਼ਰੀ (ਗੱਟਕਾ) ਸੜ੍ਹਕ ਦੇ ਕਿਨ੍ਹਾਰੇ ਤੱਕ ਪਈ ਸੀ। ਮ੍ਰਿਤਕ ਔਰਤ ਬਜਰੀ ਕਾਰਨ ਅਪਣੇ ਸਕੂਟਰ ਨੂੰ ਕੱਚੇ ਨਹੀਂ ਉਤਾਰ ਸਕੀ।
ਓਵਰ ਲੋਡ ਟਿੱਪਰ ਨੇ ਸਕੂਟਰ ਸਵਾਰ ਔਰਤ ਨੂੰ ਦਰੜਿਆ-ਮੌਕੇ ’ਤੇ ਮੌਤ



