ਐਸ਼ਏ ਨਗਰ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਕੂਲ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਸਮੂਹ ਸਕੂਲਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਸਕੂਲਾਂ ਵੱਲੋਂ ਦਸਵੀਂ/ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ ਮਾਰਚ 2018 ਦੇ ਚਲਾਨ ਨਿਰਧਾਰਿਤ ਸ਼ਡਿਊਲ ਅਨੁਸਾਰ ਮਿਤੀ 03 ਤੱਕ ਜਨਰੇਟ ਕੀਤੇ ਗਏ ਸਨ ਅਤੇ ਇਹ ਚਲਾਨ ਮਿਤੀ 09 ਤੱਕ ਵੈਲਿਡ ਸਨ। ਬੋਰਡ ਦੇ ਬੁਲਾਰੇ ਅਨੁਸਾਰ ਪਰ ਕਿਸੇ ਕਾਰਨਾਂ ਕਾਰਕੇ ਇਹ ਸਕੂਲ ਇਨ੍ਹਾਂ ਚਲਾਨਾਂ ਵਿਰੁੱਧ ਬੈਂਕਾਂ ਵਿੱਚ ਫੀਸ ਜਮ੍ਹਾਂ ਨਹੀਂ ਕਰਵਾ ਸਕੇ, ਅਜਿਹੇ ਸਕੂਲ ਚਲਾਨ ਵਿੱਚ ਦਰਜ ਬਣਦੀ ਫੀਸ ਮਿਤੀ 15 ਸ਼ਾਮ 04 ਵਜੇ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ, ਮੁੱਖ ਦਫਤਰ ਵਿਖੇ ਕੈਸ਼ੀਅਰ ਕੋਲ ਫੀਸ ਜਮ੍ਹਾਂ ਕਰਵਾ ਸਕਦੇ ਹਨ।
ਬੋਰਡ ਨੇ ਚਲਾਨ ਅਧਾਰਿਤ ਫੀਸਾਂ 15 ਤੱਕ ਭਰਨ ਦਾ ਸਮਾਂ ਦਿੱਤਾ



