Skip to content
Independent perspectives. Global stories.
BREAKING

ਹਲਕੇ ਭਦੌੜ ਵਿਚ ਅੱਜ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਦੇ ਨਾਲ ਕੱਢਿਆ ਜਾਵੇਗਾ ਮੋਮਬਤੀ ਅਤੇ ਰੋਸ ਮਾਰਚ

Share this story

ਨੌਟਬੰਦੀ ਨੇ ਸਾਰੇ ਵਰਗਾਂ ਆਰਥਿਕ ਤੋਰ ’ਤੇ ਝੰਬ ਕੇ ਰੱਖ ਦਿੱਤਾ : ਪੰਜਗਰਾਈ

ਤਪਾ ਮੰਡੀ, 7 ਨਵੰਬਰ (ਰੋਹਿਤ ਸਿੰਗਲਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਇਕ ਵਰਾਂ ਪਹਿਲਾ ਕੀਤੀ ਨੋਟਬੰਦੀ ਖਿਲਾਫ ਕਾਂਗਰਸ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਹਲਕਾ ਭਦੌੜ ਅੰਦਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਭਦੌੜ ਵਿਖੇ 11 ਵਜੇ ਸਾੜਣ ਉਪਰੰਤ ਆਥਣ 5 ਵਜੇ ਤਪਾ ਵਿਖੇ ਸਰਕਾਰ ਦੇ ਉਕਤ ਲਏ ਫੈਸਲੇ ਦੇ ਨਿਕਲੇ ਮਾੜੇ ਸਿੱ੍ਯਟਿਆਂ ਖਿਲਾਫ ਮੋਮਬਤੀ ਅਤੇ ਰੋਸ ਮਾਰਚ ਕੱਢਿਆ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਪੱਤਰਕਾਰਾਂ ਹਲਕੇ ਅੰਦਰ ਕਾਂਗਰਸ ਦੇ ਮੁੱਖ ਸੇਵਾਦਾਰ ਹੋਣ ਨਾਤੇ ਉਲੀਕੇ ਪ੍ਰੋਗਰਾਮ ਸਬੰਧੀ ਦਿੱਤੀ। ਇਸ ਮੌਕੇ ਭੂਪਿੰਦਰ ਸਿੰਘ ਵਿੱਕੀ ਬਰਾੜ, ਸ਼ਰਨਜੀਤ ਸਿੰਘ ਸੰਨੀ ਪੰਜਗਰਾਈ, ਰਮਣੀਕ ਪੰਜਗਰਾਈ, ਗੁਰਵਿੰਦਰ ਸਿੰਘ ਟਹਿਣਾ, ਇੰਦਰਜੀਤ ਸਿੰਘ ਮਹਿਤਾ, ਜਗਸੀਰ ਸਿੰਘ ਜੱਗਾ ਰੂੜੇਕੇ, ਹਰਭਜਨ ਸਿੰਘ ਸਿੱਧੂ, ਸਤਨਾਮ ਸਿੰਘ ਕਾਹਨੇਕੇ ਆਦਿ ਵੀ ਹਾਜ਼ਰ ਸਨ।

WRITTEN BY