Skip to content
Independent perspectives. Global stories.
BREAKING

ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ

Share this story

ਕੋਟਕਪੂਰਾ 6 ਨਵੰਬਰ (ਚਰਨਦਾਸ ਗਰਗ/ਸਤਨਾਮ ਸਿੰਘ):- ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਠਾੜ੍ਹਾ ਦੀ ਇੱਕ ਢਾਣੀ ਦਾ ਵਸਨੀਕ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੰਜਾਬ ਰਾਜ ਪਾਵਰ ਕਾਮ ਵੱਲੋਂ ਵਾਰ ਵਾਰ ਕੀਤੀ ਜਾ ਰਹੀ ਲਾਰੇਬਾਜੀ ਤੋਂ ਬੇਹੱਦ ਤੰਗ ਹੋ ਰਿਹਾ ਸੀ ਤਾਂ ਪੀੜਤ ਨੇ ਦੱਸਿਆ ਕਿ ਉਹ ਢਾਣੀ ਵਿੱਚ ਸੰਨ 2005 ਤੋਂ ਰਹਿ ਰਿਹਾ ਹੈ। ਉਸ ਨੇ ਬਿਜਲੀ ਸਪਲਾਈ 24 ਘੰਟੇ ਕਰਨ ਲਈ ਉਪ ਮੰਡਲ ਸ਼ਹਿਰੀ ਕੋਟਕਪੂਰਾ ਨੂੰ ਲਿਖਤੀ ਦਰਖਾਸ਼ਤ ਦੇ ਕੇ ਸਿੰਗਲ ਸਪਲਾਈ ਮੀਟਰ ਜਿਸ ਦਾ ਖਾਤਾ ਨੰ. ਐਫ 44 ਕੇ ਐਫ 74/659 ਐਫ ਹੈ ਜੋ ਕਿ ਇਸ ਮੀਟਰ ਨਾਲ ਜੋੜਨ ਲਈ ਪੰਜਾਬ ਰਾਜ ਕਾਰਪੋਰੇਸ਼ਨ ਲਿਮਿਟਡ ਵਾਸਤੇ ਹਲਕਾ ਵਿਧਾਇਕ ਨੂੰ ਡਾਕ ਰਾਹੀ ਇੱਕ ਲਿਖਤੀ ਬਿਨੈ ਪੱਤਰ ਭੇਜਿਆ ਸੀ। ਜਿਸ ਦੇ ਆਧਾਰ ਤੇ ਬਿਜਲੀ ਵਿਭਾਗ ਦੇ ਜੇ ਈ ਬਲਵਿੰਦਰ ਸਿੰਘ ਨੇ ਆਪਣੇ ਦਫਤਰ ’ਚੋ ਮਿਤੀ 12-3-2016 ਨੂੰ 7 ਖੰਭੇ, 7 ਇੰਨਸੂਲੇਟਰ, 7 ਪਿੰਨਾਂ ਅਤੇ ਕੁਝ ਹੋਰ ਲੋੜੀਦਾਂ ਸਾਮਾਨ ਚੁੱਕਾ ਦਿੱਤਾ ਸੀ ਪਰ ਬਾਅਦ ਵਿੱਚ ਜੇਈ ਨੇ ਕੁਝ ਸਾਮਾਨ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਸ ਉਪਰੰਤ ਗੁਰਸੇਵਕ ਸਿੰਘ ਨੇ ਇਸ ਸਬੰਧੀ ਸੂਚਨਾ ਪ੍ਰਾਪਤੀ ਅਧਿਕਾਰ ਤਹਿਤ ਜਾਣਕਾਰੀ ਮੰਗੀ। ਇਨਸਾਫ ਲੈਣ ਲਈ ਵਿਭਾਗ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਅਫਸਰ ਨੂੰ ਲਿਖਤੀ ਦਰਖਾਸ਼ਤਾ ਦਿੱਤੀਆ ਸੀ। ਪਰ ਇਸ ਦੇ ਬਾਵਜੂਦ ਵੀ ਹਰ ਪਾਸਿਉ ਉਸ ਦੇ ਹੱਥ ਨਿਰਾਸ਼ਤਾ ਹੀ ਲੱਗੀ ਅਤੇ ਮਾਮਲਾ ਕਿਸੇ ਵੀ ਤਨ ਪੱਤਣ ਨਹੀ ਲੱਗਾ।
ਆਖਰਕਾਰ ਪੀੜਤ ਗੁਰਸੇਵਕ ਸਿੰਘ ਨੇ ਮਾਨਯੋਗ ਅਦਾਲਤ ਸੁਖਵਿੰਦਰ ਕੌਰ ਅਤੇ ਹਰਮੇਸ਼ ਮਿੱਤਲ ਪਰਮਾਨੈਟ ਲੋਕ ਅਦਾਲਤ ਪਬਲਿਕ ਯੂਟੀਲਿਟੀ ਸਰਵਿਸ ਫਰੀਦਕੋਟ ਦੀ ਅਦਾਲਤ 29-7-2016 ਨੂੰ ਕੇਸ ਦਾਇਰ ਕੀਤਾ ਗਿਆ ਤਾ ਮਾਨਯੋਗ ਅਦਾਲਤ ਵੱਲੋਂ 15-9-2017 ਨੂੰ ਗੁਰਸੇਵਕ ਸਿੰਘ ਦੇ ਹੱਕ ਵਿਚ ਫੈਸਲਾ ਦਿੰਦੇ ਹੋਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ 45 ਦਿਨਾਂ ਦੇ ਅੰਦਰ ਅੰਦਰ 24 ਘੰਟੇ ਵਾਲੀ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ। ਆਖਰ ਹੋਇਆ ਕਿ ਵਿਭਾਗ ਕੁੰਭਕਰਨੀ ਦੀ ਗਹਿਰੀ ਨੀਂਦ ਸੁੱਤਾ ਪਿਆ ਹੈ ਕਿਉਂਕਿ ਅੱਜ ਤੱਕ 1 ਹਫਤਾ ਉੱਪਰ ਦੀ ਬੀਤ ਗਿਆ। ਜੋ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਇਹ ਸਾਰਾ ਮਾਮਲਾ ਪੀੜਤ ਗੁਰਸੇਵਕ ਸਿੰਘ ਨੇ ਟੀ ਵੀ ਕੈਮਰਿਆ ਅੱਗੇ ਦੁਖੜੇ ਰੋਂਦੇ ਹੋਇਆ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਬਲਵਿੰਦਰ ਸਿੰਘ ਜੇਈ ਅਜੇ ਵੀ ਪੈਸਿਆ ਦੀ ਮੰਗ ਕਰਦਾ ਹੈ। ਇਸ ਮਾਮਲੇ ਸਬੰਧੀ ਐਸ ਡੀ ਓ ਹਰਿੰਦਰ ਸਿੰਘ ਚਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਜਵਾਬ ਦੇਣ ਦੇ ਬਜਾਏ ਗੋਗਲੂਆ ਤੋ ਮਿੱਟੀ ਝਾੜਦਿਆ ਤਰ੍ਹਾਂ ਆਪਣਾ ਪੱਲਾ ਝਾੜ ਲਿਆ।
ਜਦ ਇਸ ਸਬੰਧੀ ਜੇਈ ਜਗਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਮਾਮਲਾ ਮੇਰੇ ਧਿਆਨ ਵਿਚ ਹੈ ਪਰ ਉਹ ਟਰੇਨਿੰਗ ਤੇ ਚਲੇ ਗਏ ਉਹਨਾ ਨੇ ਦੂਸਰੇ ਜੇ.ਈ. ਬਲਵਿੰਦਰ ਸਿੰਘ ਦਾ ਹਵਾਲਾ ਦਿੰਦੇ ਹੋਏ ਫੋਨ ਕੱਟ ਦਿੱਤਾ। ਜਦ ਬਲਵਿੰਦਰ ਸਿੰਘ ਜੇਈ ਨਾਲ ਰਾਬਤਾ ਕਾਇਮ ਕੀਤਾ ਤਾਂ ਉਸ ਨੂੰ ਅਦਾਲਤ ਦੇ ਹੁਕਮਾਂ ਬਾਰੇ ਜਾਣੂ ਕਰਵਾਇਆ ਤਾਂ ਉਹ ਕਿਸੇ ਬਿਮਾਰੀ ਦਾ ਬਹਾਨਾ ਲਾ ਕੇ ਗੱਲ ਨੂੰ ਗੋਲਮੋਲ ਕਰ ਰਿਹਾ ਸੀ। ਕਿਤੇ ਸਿਆਸੀ ਦਬਾਅ ਬਾਰੇ ਕਿਤੇ ਰੰਜਸ਼ ਬਾਰੇ ਗੱਲਾ ਕਰਦਾ ਸੀ ਜਦ ਉਸ ਉੱਪਰ ਪੀੜਤ ਨੇ ਇੱਕ ਦੋਸ਼ ਲਾਇਆ ਕਿ ਤੁਸੀ ਉਹਨਾਂ ਤੋ ਪੈਸਿਆ ਦੀ ਮੰਗ ਕਰਦੇ ਹੋ ਤਾਂ ਉਸ ਨੇ ਜਵਾਬ ਦੇਣ ਦੀ ਬਜਾਏ ਫੋਨ ਕੱਟ ਦਿੱਤਾ।
ਜ਼ਿਕਰਯੋਗ ਇਹ ਹੈ ਕਿ ਗੁਰਸੇਵਕ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਇਨਸਾਫ ਨਹੀ ਮਿਲਿਆ ਪਰਨਾਲਾ ਉਥੇ ਦਾ ਉਥੇ ਹੀ ਹੈ। ਇਹ ਤਾਂ ਰੱਬ ਹੀ ਜਾਣਦਾ ਹੈ ਕਿ ਗੁਰਸੇਵਕ ਦੇ ਬੰਦ ਘਰ ਵਿੱਚ ਕਦੋਂ ਬਿਜਲੀ ਦੀ ਚਮਕ ਆਏਗੀ।

WRITTEN BY