Skip to content
Independent perspectives. Global stories.
BREAKING

ਕਾਰ-ਟਰੱਕ ਦੀ ਟੱਕਰ ’ਚ ਇਕ ਜ਼ਖ਼ਮੀਂ

Share this story

ਸਾਦਿਕ, 1 ਨਵੰਬਰ (ਗੁਰਵਿੰਦਰ ਔਲਖ)- ਸਥਾਨਕ ਫ਼ਿਰੋਜ਼ਪੁਰ ਵਾਲੀ ਸੜਕ ਤੇ ਆਈ.ਓ. ਸੀ ਪੈਟਰੋਲ ਪੰਪ ਦੇ ਨੇੜੇ ਇਕ ਕਾਰ ਤੇ ਟਰੱਕ ਦੀ ਟੱਕਰ ਹੋ ਜਾਣ ਕਾਰਨ ਕਾਰ ਸਵਾਰ ਦੇ ੁਖ਼ਮੀਂ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਵਰਨਾ ਕਾਰ ਨੰਬਰੀ ਪੀ ਬੀ 56ਬੀ 4200 ਜੋ ਸਾਦਿਕ ਤੋਂ ਫ਼ਿਰੋਜ਼ਪੁਰ ਜਾ ਰਹੀ ਸੀ ਤੇ ਇਸ ਨੂੰ ਅਰਜਨ ਮੁੰਜਾਲ ਵਾਸੀ ਫ਼ਿਰੋਜ਼ਪੁਰ ਚਲਾ ਰਿਹਾ ਸੀ ਤੇ ਜਦੋਂ ਇਹ ਘਟਨਾ ਸਥਾਨ ਤੇ ਪੁੱਜੀ ਤਾਂ ਫ਼ਿਰੋਜ਼ਪੁਰ ਵਾਲੇ ਪਾਸਿਉਂ ਆ ਰਹੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਦੋਹਾਂ ਵਹੀਕਲਾਂ ਦਾ ਨੁਕਸਨ ਹੋ ਗਿਆ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਸਥਿਤੀ ਦਾ ਜਾਇਜਾ ਲਿਆ। ਜਖ਼ਮੀਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ।

WRITTEN BY