ਬਰਨਾਲਾ, 1 ਨਵੰਬਰ (ਕਮਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸਾਸਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਰਾਹੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੀਆਂ ਕੀਮਤਾ ਐਲਾਨੀਆਂ ਜਾਣ ਅਤ। ਕਣਕ ਦਾ ਭਾਅ 2450 ਰੁ: ਪ੍ਰਤੀ ਕੁਵਿੰਟਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਵਾਲੇ ਕਿਸਾਨਾਂ ਉੱਪਰ ਪ੍ਰਦੂਸ਼ਣ ਕਟਰੋਲ ਬੋਰਡ ਪੰਜਾਬ ਵੱਲੋਂ ਭੇਜੇ ਨੋਟਿਸ ਵਾਪਿਸ ਲਏ ਜਾਣ ਤੇ ਕਿਸੇ ਵੀ ਕਿਸਾਨ ਨੂੰ ਕੋਈ ਜੁਰਮਾਨਾ ਨਾ ਕੀਤਾ ਜਾਵੇ। ਕਿਸਾਨਾਂ ਦੇ ਇਸ ਇਕੱਠ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਟ੍ਰੈਕਟਰ ਨੂੰ ਟਰਾਸਪੋਰਟ ਦਾਇਰੇ ਵਿੱਚ ਲਿਆਉਣ ਸਬੰਧੀ ਨੋਟੀਫਿਕੇਸ਼ਨ ਤੁਰੰਤ ਵਾਪਿਸ ਲਿਆ ਜਾਵੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਜੋ ਕਾਰਵਾਈ ਚੱਲ ਰਹੀ ਹੈ। ਉਸ ਵਿੱਚ ਜਮੀਨ ਦੀ ਹੱਦ 5 ਏਕੜ ਤੋਂ ਘੱਟ ਦੀ ਬਜਾਏ 5ਏਕੜ ਮੰਨੀ ਜਾਵੇ ਅਤੇ ਸਮੁੱਚੇ ਕਿਸਾਨਾਂ ਦਾ ਕਰਜਾ ਵਾਅਦੇ ਮੁਤਾਬਿਕ ਮੁਆਫ ਕੀਤਾ ਜਾਵੇ। ਪੰਜਾਬ ਸਰਕਾਰ ਰਹਿਦੇ ਗੰਨੇ ਦੀ ਬਕਾਇਆ ਰਾਸੀ 15 ਨਵੰਬਰ ਤੋਂ ਪਹਿਲਾਂ ਗੰਨਾ ਕਾਸਤ ਕਾਰਾਂ ਦੇ ਖਾਤਿਆਂ ਵਿੱਚ ਭੇਜੇ ਅਤੇ ਆਉਣ ਵਾਲੇ ਗੰਨੇ ਦੀ ਫਸਲ ਤੇ 100 ਰੁ: ਪ੍ਰਤੀ ਕੁਵਿੰਟਲ ਵਾਧਾ ਕੀਤਾ ਜਾਵੇ। ਇਸ ਮੌਕੇ ਹਾਕਮ ਸਿੰਘ, ਸਿਕੰਦਰ ਸਿੰਘ ਸਰਪੰਚ, ਮਲਕੀਤ ਸਿੰਘ ਪ੍ਰਧਾਨ ਇਕਾਈ, ਗੁਰਨਾਮ ਸਿੰਘ ਪ੍ਰਧਾਨ ਬਲਾਕ ਬਰਨਾਲਾ, ਮੇਜਰ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ, ਰਣਧੀਰ ਸਿੰਘ, ਜਸਮੇਲ ਸਿੰਘ, ਕਰਨੈਲ ਸਿੰਘ, ਜਰਨੇਲ ਸਿੰਘ, ਮੱਘਰ ਸਿੰਘ, ਜਸਵੀਰ ਸਿੰਘ, ਹਰਭਜਨ ਸਿੰਘ, ਸਤਨਾਮ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਡੀ.ਸੀ.ਰਾਹੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਦਿੱਤਾ ਮੰਗ ਪੱਤਰ



