Skip to content
Independent perspectives. Global stories.
BREAKING

ਖੰਨਾ ਪਬਲਿਕ ਸਕੂਲ ਵਿਖੇ ਸਿੱਖ ਮਿਸ਼ਨਰੀ ਪ੍ਰੀਖਿਆ ਦਾ ਪੇਪਰ

Share this story

ਖੰਨਾ, 30 ਅਕਤੂਬਰ (ਕੇ ਐਲ ਸਹਿਗਲ)-ਸਿੱਖ ਮਸ਼ੀਨਰੀ ਕਾਲਜ ਲੁਧਿਆਣਾ ਵਲੋਂ ਖੰਨਾ ਪਬਲਕਿ ਸੀ.ਸੈ ਸਕੂਲ ਵਿਚ ਅੱਜ ਸਿੱਖ ਧਰਮ ਦਾ ਪੇਪਰ ਲਿਆ ਗਿਆ। ਜੋ ਕਿ ਜਤਿੰਦਰ ਸਿੰਘ, ਰਣਜੀਤ ਕੌਰ, ਦਲਜੀਤ ਕੌਰ ਤੇ ਬਲਜਿੰਦਰ ਸਿੰਘ ਦੀ ਨਿਗਰਾਨੀ ਵਿਚ ਹੋਇਆ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਪੇਪਰ ਦਿੱਤਾ। ਮਾਤਾ-ਪਿਤਾ ਨੇ ਵੀ ਬੱਚਿਆਂ ਦਾ ਉਤਸ਼ਾਹ ਵਧਾਇਆ। ਲੱਗਪਗ 90 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿਚ ਭਾਗ ਲਿਆ। ਪ੍ਰੀ.ਅੰਜੁਮ ਅਬਰੋਲ ਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਮੈਡਮ ਸਰਬਜੀਤ ਕੌਰ ਪਿਛਲੇ ਤਿੰਨ ਮਹੀਨਿਆ ਤੋਂ ਕਰਾਈ ਜਾ ਰਹੀ ਹੈ। ਪਿੱਛਲੇ ਸਾਲ ਵੀ ਉਨ੍ਹਾਂ ਦੇ ਸਕੂਲ ਦੀਆਂ 2 ਮੈਰਿਟਾਂ ਸਨ। ਇਸ ਸਾਲ ਵੀ 3-4 ਮੈਰਿਟਾਂ ਆਉਣ ਦੀ ਪੂਰੀ ਆਸ ਹੈ। ਇਸ ਪ੍ਰਕਾਰ ਦੀਆ ਧਾਰਮਿਕ ਪ੍ਰੀਖਿਆਵਾਂ ਕਰਾਉਣਾ ਬਹੁਤ ਜਰੂਰੀ ਹਨ। ਇਸ ਨਾਲ ਵਿਦਿਆਰਥੀ ਆਪਣੇ ਸਭਿਆਚਾਰ ਨਾਲ ਜੁੜੇ ਰਹਿੰਦੇ ਹਨ। ਇਸ ਮੌਕੇ ਤੇ ਸਕੂਲ ਸਟਾਫ ਵਿਦਿਆਰਥੀਆਂ ਦੇ ਮਾਪੇ ਮੋਜੂਦ ਸਨ।

WRITTEN BY