Skip to content
Independent perspectives. Global stories.
BREAKING

ਬੋਲੈਰੋ ਅਤੇ ਟ੍ਰਰੈਕਟਰ ਟਰਾਲੀ ਦੀ ਭਿਆਨਕ ਟੱਕਰ ਇੱਕ ਦੀ ਮੌਤ-ਦੋ ਗੰਭੀਰ ਜ਼ਖਮੀ

Share this story

ਝਬਾਲ, 28 ਅਕਤੂਬਰ (ਜਤਿੰਦਰ ਵਿੱਕੀ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਗੰਡੀਵਿੰਡ ਨਜਦੀਕ ਬੀਤੀ ਰਾਤ ਜੋਹਨਡੀਅਰ ਟਰੈਕਟਰ ਅਤੇ ਬਲੈਰੋ ਗੱਡੀ ਦੀ ਸਿੱਧੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 9.30 ਵਜੇ ਬਲੈਰੋ ਗੱਡੀ ਨੰ: ਪੀ.ਬੀ 46 ਐਫ 9786 ਜੋ ਕਿ ਪਿੰਡ ਪਿੰਡ ਨੌਸ਼ਹਿਰਾ ਢਾਲਾ ਤੋਂ ਗੰਡੀਵਿੰਡ ਨੂੰ ਜਾ ਰਹੀ ਸੀ ਅਤੇ ਸਾਹਮਣੇ ਪਾਸਿਓਂ ਜੋਹਨਡੀਅਰ ਟਰੈਕਟਰ ਟਰਾਲੀ ਜਿਸ ਉਪਰ ਝੋਨਾ ਲੱਦਿਆ ਹੋਇਆ ਸੀ ਦੀ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਟਰੈਕਟਰ ਡਰਾਈਵਰ ਦੇ ਨਾਲ ਬੈਠੇ ਹਸਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਜੱਟ ਵਾਸੀ ਨੋਸ਼ਿਹਰਾ ਢਾਲਾ ਥੱਲੇ ਡਿੱਗ ਪਿਆ ਅਤੇ ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਉਸ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਬਲੈਰੋ ਗੱਡੀ ਦਾ ਡਰਾਇਵਰ ਲਾਲੀ ਜਿਸ ਦੀ ਦੋਵੇਂ ਲੱਤਾਂ ਟੁੱਟ ਗਈਆਂ। ਉਸ ਨਾਲ ਦੂਸਰਾ ਵਿਅਕਤੀ ਕਾਂਚੀ ਭਈਆ ਦੀ ਲੱਤ ਟੁੱਟ ਗਈ ਅਤੇ ਸਿਰ ਵਿੱਚ ਸੱਟ ਲੱਗ ਗਈ ਜਿਹਨਾ ਨੂੰ ਤਰੁੰਤ ਅਮਨਦੀਪ ਹਸਪਤਾਲ ਅ੍ਰਮਿੰਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੁਲਿਸ ਨੇ ਕਬਜੇ ਵਿੱਚ ਲੈ ਕੇ ਉਸ ਦਾ ਪੋਸਟਮਾਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਅਤੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

WRITTEN BY