ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਦਵਿੰਦਰਪਾਲ ਸਿੰਘ. ਅੰਕੁਸ਼)-ਅਜਕਲ੍ਹ ਬਲਾਕ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਵਖ-ਵਖ ਪਿੰਡਾਂ ‘ਚ ਬਾਂਦਰਾ ਅਤੇ ਅਵਾਰਾ ਜਨਾਵਰਾਂ ਦੇ ਕਹਿਰ ਤੋਂ ਆਮ ਲੋਕ ਕਾਫੀ ਪ੍ਰੇਸ਼ਾਨ ਹਨ।ਜਿਸ ਕਰਕੇ ਲੋਕਾਂ ਨੇ ਜੰਗਲੀ ਜੀਵ ਰਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਆਦਮਖੋਰ ਬਣਦੇ ਜਾ ਰਹੇ ਬਾਂਦਰਾਂ ਨੂੰ ਜਿਥੇ ਤੁਰੰਤ ਕਾਬੂ ਕੀਤਾ ਜਾਵੇ ਉਥੇ ਹੀ ਸੜਕਾਂ ‘ਤੇ ਅਵਾਰਾ ਘੁੰਮ ਰਹੇ ਜਾਨਵਰਾਂ ਨੂੰ ਵੀ ਯੋਗ ਥਾਂ ‘ਤੇ ਛਡਿਆ ਜਾਣਾ ਚਾਹੀਦਾ ਹੈ। ਇਸ ਲਗਾਤਾਰ ਵਧਦੀ ਜਾ ਰਹੀ ਸਮਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਥਲੂਹ ਦੇ ਮੁਕੇਸ਼ ਨਡਾ, ਦਿਨੇਸ਼ ਕੁਮਾਰ, ਬਲਦੇਵ ਕ੍ਰਿਸ਼ਨ, ਪਵਨ ਕੁਮਾਰ, ਨਰਿੰਦਰ ਪ੍ਰਕਾਸ਼ ਅਤੇ ਸ਼ਾਮ ਲਾਲ ਆਦਿ ਨੇ ਦਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਥਲੂਹ ਹੀ ਨਹੀਂ ਬਲਕਿ ਆਸ ਪਾਸ ਦੇ ਪਿੰਡਾਂ ਖਾਸ ਕਰਕੇ ਨਹਿਰ ਦੀ ਪਟੜੀ ‘ਤੇ ਬਾਂਦਰਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਬਾਂਦਰ ਜਿਥੇ ਘਰਾਂ ਦੇ ਬਾਹਰ ਪਏ ਸਮਾਨ ਨੂੰ ਚੁਕ ਕੇ ਲੈ ਜਾਂਦੇ ਹਨ ਉਥੇ ਹੀ ਰੋਜ਼ਾਨਾਂ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਇਲਾਵਾ ਸਕੂਲ ਜਾਣ ਵਾਲੇ ਬਚਿਆਂ ‘ਤੇ ਵੀ ਹਮਲਾ ਕਰਨ ਦੀ ਕੌਸ਼ਿਸ਼ ਕਰਦੇ ਹਨ। ਇਹੀ ਨਹੀਂ ਬਾਂਦਰਾਂ ਦੇ ਹਮਲੇ ਨਾਲ ਪਿੰਡ ਥਲੂਹ ਦੀ ਰੋਸਨਿ ਪਤਨੀ ਸ਼ੀਤਲ ਸਿੰਘ, ਬਿਮਲਾ ਦੇਵੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਪੀੜੀਤਾਂ ਵਲੋਂ ਟੀਕੇ ਲਗਵਾਏ ਜਾ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ’ਚ ਬਾਂਦਰਾਂ ਦਾ ਕਹਿਰ



