Skip to content
Independent perspectives. Global stories.
BREAKING

ਸ਼ਿਵ ਰਾਜ ਚੌਹਾਨ ਮੁੱਖ ਮੰਤਰੀ ਵੱਲੋਂ ਮੱਧ ਪ੍ਰਦੇਸ਼ ’ਚ ਪ੍ਰਵਾਸੀਆਂ ਨੂੰ ਨਿਵੇਸ਼ ਕਰਨ ਦੀ ਅਪੀਲ

Share this story

ਵਾਸ਼ਿੰਗਟਨ ਡੀ. ਸੀ., 25 ਅਕਤੂਬਰ- ਡਾ. ਅਡੱਪਾ ਪ੍ਰਸਾਦ ਸੀਨੀਅਰ ਅਡਵਾਈਜ਼ਰ ਭਾਰਤ ਸਰਕਾਰ ਵਾਸ਼ਿੰਗਟਨ ਸਥਿਤ ਨੇ ਇਕ ਰਾਤਰੀ ਭੋਜ ਭਾਰਤੀ ਅੰਬੈਸੀ ਵਿਖੇ ਸ਼ਿਵ ਰਾਜ ਚੌਹਾਨ ਮੁਖ ਮੰਤਰੀ ਮਧ ਪ੍ਰਦੇਸ਼ ਦੀ ਆਮਦ ਤੇ ਅਯੋਜਿਤ ਕੀਤਾ। ਜਿਥੇ ਕਮਿਊਨਿਟੀ ਨੇਤਾਵਾਂ, ਵਖ-ਵਖ ਬੀ. ਜੇ. ਪੀ. ਅਹੁਦੇਦਾਰਾਂ ਅਤੇ ਬੁਧੀਜੀਵੀਆਂ ਨੂੰ ਨਿਮੰਤ੍ਰਤ ਕੀਤਾ।ਭਾਵੇਂ ਸਮੇਂ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਥੋੜਾ ਦੇਰ ਨਾਲ ਸ਼ੁਰੂ ਹੋਈ, ਪਰ ਭਾਰਤ ਦੀ ਤਸਵੀਰ ਦੀ ਪੇਸ਼ਕਸ਼ ਬਹੁਤ ਹੀ ਸ਼ਲਾਘਾਯੋਗ ਸੀ।ਪ੍ਰੋਗਰਾਮ ਦੀ ਸ਼ੁਰੂਆਤ ਅੰਬੈਸੀ ਦੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਗਈ, ਜਿਸ ਨੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨੂੰ ਮੁਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸ਼ਿਵ ਰਾਜ ਚੌਹਾਨ ਮੁਖ ਮੰਤਰੀ ਮੱਧ ਪ੍ਰਦੇਸ਼ ਦੇ ਖਾਸ ਸਮਾਗਮ ਸਬੰਧੀ ਿਵਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਧ ਪ੍ਰਦੇਸ਼ ਭਾਰਤ ਦਾ ਐਸਾ ਪ੍ਰਾਂਤ ਬਣ ਗਿਆ ਹੈ ਜੋ ਭਾਰਤ ਦਾ ਦਿਲ ਹੈ, ਜਿਥੇ ਖੇਤੀ ਅਤੇ ਟੂਰਿਜ਼ਮ ਵਿਚ ਕਈ ਸਾਲਾਂ ਤੋਂ ਪਹਿਲੇ ਦਰਜੇ ਦੇ ਅਵਾਰਡ ਜਿਤਦਾ ਆ ਰਿਹਾ ਹੈ।ਜਿਸ ਦਾ ਸਾਰਾ ਸਿਹਰਾ ਮੁਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਜਾਂਦਾ ਹੈ ਜੋ ਪਿਛਲੇ ਬਾਰਾਂ ਸਾਲਾਂ ਤੋ ਮੁਖ ਮੰਤਰੀ ਚਲੇ ਆ ਰਹੇ ਹਨ। ਉਨ੍ਹਾਂ ਦਾ ਮੁਖ ਮੰਤਵ ਪ੍ਰਵਾਸੀ ਭਾਰਤੀਆਂ ਨੂੰ ਨਿਵੇਸ਼ ਦੀ ਸਲਾਹ ਅਤੇ ਸੁਵਿਧਾਵਾਂ ਸਬੰਧੀ ਜਾਣਕਾਰੀ ਦੇ ਨਾਲ ਨਾਲ ਮਧ ਪ੍ਰਦੇਸ਼ ਦੇ ਵਿਕਾਸ ਸਬੰਧੀ ਜ਼ਿਕਰ ਕਰਨਾ ਹੈ।ਜਿਉਂ ਮੁਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਸਟੇਜ ਤੋਂ ਮਧ ਪ੍ਰਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਸੇ ਸਮੇਂ ਤਾੜੀਆਂ ਨਾਲ ਹਾਲ ਗੂੰਜ ਉਠਿਆ। ਉਨ੍ਹਾਂ ਕਿਹਾ ਮਧ ਪ੍ਰਦੇਸ਼ ਭਾਰਤ ਦਾ ਉਹ ਸੂਬਾ ਹੈ ਜਿਥੇ ਡਿਜ਼ੀਟਲ ਇੰਡੀਆ, ਮੇਕ ਇੰਡੀਆ ਦੇ ਨਾਲ ਨਾਲ ਖੇਤੀ ਪ੍ਰਧਾਨ ਸੂਬਾ ਹੈ।ਭਾਰਤ ਦੀ ਟੂਰਿਜ਼ਮ ਹਬ ਹੈ। ਉਨ੍ਹਾਂ ਕਿਹਾ ਬਿਜਲੀ ਵਿਚ ਮੋਹਰੀ ਸਿਖਿਆ ਦੀਆਂ ਸਹੂਲਤਾਂ ਵਿਚ ਬਿਹਤਰ, ਬੇਟੀ ਬਚਾਓ ਅਤੇ ਫੂਡ ਪ੍ਰੋਸੈਸਿੰਗ ਵਿਚ ਅਹਿਮ ਵਿਕਾਸ ਕਰਨ ਦਾ ਸੁਭਾਗ ਵੀ ਪ੍ਰਾਪਤ ਹੈ। ਜਿਸ ਕਰਕੇ ਕਈ ਅਵਾਰਡ ਲਗਾਤਾਰ ਪ੍ਰਾਪਤ ਕਰ ਚੁਕਾ ਹੈ। ਪਰ ਮੋਦੀ ਦੇ ਪ੍ਰਧਾਨ ਮੰਤਰੀ ਤੇ ਅਜਿਹੇ ਫੈਸਲੇ ਲਏ ਗਏ ਹਨ। ਜਿਸ ਨੂੰ ਦੁਨੀਆਂ ਸਵੀਕਾਰਦੀ ਹੈ। ਇਸੇ ਕਰਕਰੇ ਡੋਨਲਡ ਟਰੰਪ ਨੇ ਭਾਰਤ ਸਬੰਧੀ ਉਸਾਰੂ ਰਵਈਆ ਤੇ ਸਿਫਤ ਭਾਰਤ ਦੇ ਵਿਕਾਸ ਤੇ ਸੰਸਾਰ ਦੇ ਵਿਚ ਵੀ ਸਵੀਕਾਰਿਆ ਹੈ।ਮੋਦੀ ਦੇ ਫੈਸਲੇ ਸਵਛ ਭਾਰਤ, ਮਹਿੰਗਾਈ ਤੇ ਕਾਬੂ, ਡਿਜ਼ੀਟਲ ਇੰਡੀਆ, ਫਸਲ ਬੀਮਾ, ਆਮ ਬੀਮਾ, ਜਨ ਬੀਮਾ ਨੇ ਭਾਰਤ ਨੂੰ ਬੁਲੰਦੀਆਂ ਤੇ ਪਹੁੰਚਾ ਦਿਤਾ ਹੈ। ਉਨ੍ਹਾਂ ਕਿਹਾ 2022 ਤਕ ਹਰ ਗਰੀਬ ਰੋਟੀ, ਕਪੜਾ ਤੇ ਮਕਾਨ ਦਾ ਭਾਗੀਦਾਰ ਹੋਵੇਗਾ।ਉਨ੍ਹਾਂ ਕਿਹਾ ਮੇਰਾ ਅਮਰੀਕਾ ਆਉਣ ਦਾ ਮਕਸਦ ਭਾਰਤੀਆਂ ਵਲੋਂ ਮਧ ਪ੍ਰਦੇਸ਼ ਵਿਚ ਨਿਵੇਸ਼ ਨੂੰ ਤਰਜੀਹ ਦੇਣਾ ਹੈ। ਜਿਥੇ ਅਸੀਂ ਜ਼ਮੀਨ ਮੁਹਈਆ ਸਿਰਫ ਕੁਝ ਘੰਟਿਆਂਿ ਵਿਚ ਕਰਾਂਗੇ, ਜੇਕਰ ਨਿਵੇਸ਼ਕਾਰ ਸਾਡੀਆਂ ਆਸਾਂ ਤੇ ਖਰਾ ਉਤਰਿਆ । ਕਿਉਂਕਿ ਮਧ ਪ੍ਰਦੇਸ਼ ਲੈਂਡ ਬੈਂਕ ਹੈ। ਜਿਥੇ ਸਿੰਗਲ ਟੇਬਲ ਤੇ ਫੈਸਲੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਬੇਟੀ ਬਚਾਓ ਸਕੀਮ ਤਹਿਤ ਸਿਖਿਆ ਅਤੇ ਸਹਾਇਤਾ ਸਕੀਮਾਂ ਨੇ ਉਨ੍ਹਾਂ ਨੂੰ ਮਾਮੇ ਦਾ ਖਿਤਾਬ ਦਿਤਾ ਹੈ ਕਿਉਂਕਿ ਉਨ੍ਹਾਂ ਦਾ ਨਾਅਰਾ ‘ਬੇਟੀ ਪੈਦਾ ਹੋਗੀ, ਲਖਪਤੀ ਪੈਰਾਂ ਤੇ ਹੋਗੀ‘ । ਜਿਸ ਕਰਕੇ ਬੇਟੀਆਂ ਦੀ ਇਜ਼ਤ ਬੇਟਿਆਂ ਦੇ ਸਮਾਨ ਹੋ ਗਈ ਹੈ, ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ, ਪੜ੍ਹਾਈ, ਟੂਰਿਜ਼ਮ ਤੋਂ ਇਲਾਵਾ ਰੋਜ਼ਗਾਰ ਵਸੀਲਿਆਂ ਨੇ ਮਧ ਪ੍ਰਦੇਸ਼ ਦੇ ਹਰੇਕ ਵਿਅਕਤੀ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹਾ ਕਰ ਦਿਤਾ ਹੈ। ਜਿਸ ਕਰਕੇ ਉਹ ਲੋਕਾਂ ਦੇ ਵੀ ਮਾਮਾ ਅਖਵਾਉਣ ਲਗ ਪਏ ਹਨ।ਉਨ੍ਹਾਂ ਹਾਜ਼ਰੀਨ ਨੂੰ ਨਿਮੰਤ੍ਰਤ ਕੀਤਾ ਕਿ ਉਹ ਪਧ ਪ੍ਰਦੇਸ਼ ਆਉਣ ਉਨ੍ਹਾਂ ਨੂੰ ਸਟੇਟ ਗੈਸਟ ਦੇ ਅਹੁਦੇ ਨਾਲ ਨਿਵਾਜਿਆ ਜਾਵੇਗਾ। ਜਿਥੇ ਉਹ ਇੰਦੌਰ ਅਤੇ ਭੋਪਾਲ ਸੂਬੇ ਦੀ ਬਿਹਤਰੀ ਨੂੰ ਵੇਖਣ ਦੇ ਨਾਲ ਨਾਲ ਸਾਡੀ ਟੂਰਿਜ਼ਮ ਹਬ ਦਾ ਵੀ ਅਨੰਦ ਮਾਨਣਗੇ ਅਤੇ ਸਾਡੇ ਨਾਲ ਨਿਜੀ ਹਥ ਮਿਲ ਕੇ ਸਾਡੇ ਟੂਰਿਜ਼ਮ ਦੀ ਸ਼ਲਾਘਾ ਕਰਨਗੇ। ਅਖੀਰ ਵਿਚ ਡਾ. ਅਡਪਾ ਪ੍ਰਸ਼ਾਦ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ਼ਿਵਰਾਜ ਚੌਹਾਨ ਦੀ ਨਿਵੇਸ਼ ਨੀਤੀ ਦਾ ਲਾਭ ਲੈਣ ਲਈ ਜ਼ਿਕਰ ਕੀਤਾ। ਉਪਰੰਤ ਰਾਤਰੀ ਭੋਜ ਲਈ ਨਿਮੰਤ੍ਰਤ ਕੀਤਾ।ਸਮੁਚਾ ਸਮਾਗਮਾਂ ਸ਼ਲਾਘਾ ਦਾ ਪ੍ਰਤੀਕ ਸਾਬਤ ਹੋਇਆਂ। ਸਿਖ ਕੁਮਿਨਟੀ ਦਾ ਖ਼ਾਸ ਯੋਗਦਾਨ ਵੇਖਣ ਨੂੰ ਮਿਲਿਆਂ।

WRITTEN BY