ਰੂਪਨਗਰ – ਸੀਨੀਅਰ ਸਿਟੀਜਨ ਕੌਸਲ ਰੂਪਨਗਰ ਵੱਲੋਂ ਅੱਜ ਉਤਸਵ ਪੈਲੇਸ ਵਿਖੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਬਜ਼ੁਰਗ /ਸੀਨੀਅਰ ਸਿਟੀਜ਼ਨ ਸਮਾਜ ਦਾ ਸਰਮਾਇਆ ਹਨ ਜ਼ਿਨ੍ਹਾਂ ਨੇ ਹਿੰਦੂਸਤਾਨ ਪਾਕਿਸਤਾਨ ਦੀਆ ਤਿੰਨੋਂ ਜੰਗਾਂ ਦੇਖੀਆਾਂ ਹਨ, ਚੀਨ ਨਾਲ ਲੜਾਈ ਦੇ ਵੀ ਉਹ ਗਵਾਹ ਹਨ। ਉਨ੍ਹਾਂ ਵੱਲੋਂ ਹਰਾ ਇੰਨਕਲਾਬ ਅਤੇ ਚਿੱਟਾ ਇੰਨਕਲਾਬ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਮਹੁਇਆ ਕਰਵਾਉਣ ਲਈ ਵੀ ਪੂਰਾ ਯੋਗਦਾਨ ਰਿਹਾ ਹੈ।ਸੂਬੇ ਅਤੇ ਮੁਲਕ ਦੀ ਤਰੱਕੀ ਲਈ ਹਿੱਸਾ ਬਣੇ ਹਨ।ਉਨ੍ਹਾਂ ਕਿਹਾ ਕਿ ਅਜ਼ਾਦੀ ਉਪਰੰਤ ਜਦੋਂ ਮੁਲਕ ਵਿੱਚ ਸੂਈ ਤੱਕ ਨਹੀਂ ਸੀ ਬਣਦੀ ਅਤੇ ਤਨ ਢੱਕਣ ਲਈ ਕੱਪੜਾ ਵੀ ਨਹੀਂ ਸੀ ਇਸ ਜਿੱਲਤ ਤੋਂ ਕੱਢਣ ਲਈ ਜੋ ਉਪਰਾਲਾ ਬਜ਼ੁਰਗਾਂ /ਸੀਨੀਅਰ ਸਿਟੀਜਨ ਨੇ ਕੀਤਾ ਹੈ ਉਹ ਭੁਲਾਇਆ ਨਹੀਂ ਜਾਂ ਸਕਦਾ ਉਨ੍ਹਾਂ ਕਿਹਾ ਕਿ ਜੋ ਜਿੰਦਗੀ ਦੇ ਤਜਰਬੇ ਉਨ੍ਹਾਂ ਪਾਸ ਹਨ ਉਹ ਕਿਸੇ ਪਾਸ ਨਹੀਂ ਅਤੇ ਇਨ੍ਹਾਂ ਵੱਲੋਂ ਹੀ ਦੇਸ਼ ਦੇ ਨਵ ਨਿਰਮਾਣ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੇ ਵਿਕਾਸ ਦਾ ਬਹੁਤ ਵੱਡਾ ਬਦਲਾਅ ਵੇਖਿਆ ਹੈ ਜਿਸ ਤੋਂ ਨਵੀ ਪੀੜੀ ਨੂੰ ਜੋ ਆਪਣੇ ਪੁਰਾਣੇ ਵਿਰਸੇ ਤੋਂ ਅਣਜਾਨ ਹੈ ।ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੀ ਵਿਰਾਸਤ ਅਤੇ ਅੱਜ ਦੇ ਯੁਗ ਦੇ ਵਿਗਿਆਨ-ਗਿਆਨ ਦੀ ਕੜੀ ਹਨ। ਬਜ਼ੁਰਜ ਸਾਡੇ ਸਮਾਜ ਦੇ ਵਿਕਾਸ ਦਾ ਸੁਨਿਹਰੀ ਭੰਡਾਰ ਹਨ। ਸ਼੍ਰੀ ਰਾਣਾ ਨੇ ਕਿਹਾ ਕਿ ਸਮਾਜ ਵਿੱਚ ਨਕਾਰਆਤਮਕ ਸੋਚ ਘਰ ਕਰ ਗਈ ਹੈ ਅਤੇ ਸਮਾਜ ਸੰਕਟ ਵਿੱਚ ਆ ਗਿਆ ਹੈ ਸਮਾਜ ਵਿੱਚ ਕਈ ਅਲਾਮਤਾਂ ਘਰ ਕਰ ਗਈਆਂ ਹਨ ਅਤੇ ਅਜਿਹੇ ਸਮੇਂ ਵਿੱਚ ਵਿਰਸੇ ਨੂੰ ਬਚਾਉਣ ਦੀ ਲੋੜ ਹੈ।ਇਸ ਮੰਤਵ ਲਈ ਬਜ਼ੁਰਗ /ਸੀਨੀਅਰ ਸਿਟੀਜਨਜ਼ ਚੰਗਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਸੀਨੀਅਰ ਸਿਟੀਜਨਜ਼ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਨੌਜ਼ਵਾਨ ਪੀੜੀ ਜੋ ਹੁਣ ਆਪਣੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਨਹੀਂ ਹੈ ਇਸ ਨੌਜਵਾਨ ਪੀੜੀ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਉਨ੍ਹਾਂ ਨੂੰ ਅੱਗੇ ਆਉਂਦੇ ਹੋਏ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਣ ਦੀ ਲੋੜ ਹੈ।ਉਨ੍ਹਾਂ ਸੀਨੀਅਰ ਸਿਟੀਜਨਜ਼ ਨੂੰ ਅੱਜ ਦੀ ਪੀੜੀ ਦੇ ਨੌਜਵਾਨਾਂ ਨੂੰ ਆਪਣੇ ਸਮੇਂ ਤਜਰਬੇ ਸਾਝੇ ਕਰਨ ਲਈ ਆਖਿਆ ਤਾਂ ਜੋ ਉਹ ਉਨ੍ਹਾਂ ਦੇ ਤਜਰਬਿਆਂ ਤੋਂ ਪ੍ਰੇਰਿਤ ਹੋ ਕੇ ਅੱਗੇ ਵੱਧ ਸਕਣ। ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਕੌਂਸਲ ਵਲੋਂ ਬਜ਼ੁਰਗਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਸੀਨੀਅਰ ਸੀਟੀਜਨ ਕੌਸਲ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰੋਜੈਕਟ ਲਈ ਕਿਸੇ ਕਿਸਮ ਦੇ ਫੰਡਾ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਸੀਨੀਅਰ ਸੀਟੀਜਨ ਕੌਸਲ ਨੂੰ ਦੌ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਇਸ ਸਮਾਗਮ ਦੌਰਾਨ ਸ਼੍ਰੀ ਲਖਮੀਰ ੰਿਸਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਹਰ ਸਮੇਂ ਸੀਨੀਅਰ ਸਿਟੀਜਨਜ਼ ਦੀ ਹਰ ਸਮੇਂ ਮਦਦ ਤਿਆਰ ਹੈ।ਜਦੋਂ ਵੀ ਉਨ੍ਹਾ ਨੂੰ ਕੋਈ ਸਮੱਸਿਆ ਦਰਪੇਸ਼ ਆਵੇ ਤਾਂ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ।ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਕੌਂਸਲ (ਰਜਿਸਟਰਡ) ਰੂਪਨਗਰ ਦੇ ਪ੍ਰਧਾਨ ਇੰਜੀਨੀਅਰ ਕਰਨੈਲ ਸਿੰਘ ਨੇ ਸਮਾਗਮ ਵਿੱਚ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਦਾ ਬਤੌਰ ਮੁੱਖ ਮਹਿਮਾਨ ਪਹੁੰਚਣ ਤੇ ਸਵਾਗਤ ਕਰਦਿਆਂ ਸੀਨੀਅਰ ਸਿਟੀਜਨਜ਼ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣਕਾਰੀ ਦਿਤੀ ਅਤੇ ਮੰਗ ਕੀਤੀ ਕਿ ਸੀਨੀਅਰ ਸਿਟੀਜਨ ਹੋਮ ਬਨਾਉਣ ਲਈ 505 ਵਰਗ ਗਜ਼ ਦਾ ਪਲਾਟ ਅਲਾਟ ਕੀਤਾ ਜਾ ਚੁੱਕਾ ਹੈ ਪਰੰਤੂ ਇਸ ਦੀ ਉਸਾਰੀ ਸ਼ੁਰੂ ਨਹੀਂ ਹੋਈ , ਇਸ ਦੀ ਉਸਾਰੀ ਸ਼ੁਰੂ ਕਰਵਾਈ ਜਾਵੇ,60 ਸਾਲ ਉਮਰ ਤੋਂ ਵੱਧ ਬਜੁਰਗਾਂ ਦੇ ਸੀਨੀਅਰ ਸਿਟੀਜ਼ਨ ਲਈ ਸਮੂਹ ਸਰਕਾਰੀ ਦਫਤਰਾਂ, ਰੇਲਵੇ ਸਟੇਸ਼ਨਾਂ, ਬੈਂਕਾਂ, ਬਿਜਲੀ ਦਫਤਰ, ਸੇਵਾ ਕੇਂਦਰਾਂ ਅਤੇ ਡਾਕ ਘਰਾਂ ਵਿਚ ਵਖਰੇ ਕਾਉ੍ਹਂਟਰ ਬਣਾਏ ਜਾਣ ਤਾਂ ਜੋ ਇੰਨਾਂ ਥਾਵਾਂ ਤੇ ਸੀਨੀਅਰ ਸਿਟੀਜ਼ਨ ਬੇਲੋੜੀ ਪ੍ਰੇਸ਼ਾਨੀ ਤੋਂ ਬਚ ਸਕਣ, ਸੀਨੀਅਰ ਸਿਟੀਜਨ ਹੋਣ ਖਾਸ ਤੌਰ ਤੇ ਪੈਨਸ਼ਨਰਜ ਨੂੰ 80 ਸਾਲ ਦੀ ਉਮਰ ਤੋਂ ਬਾਅਦ ਆਮਦਨ ਕਰ ਦੀ ਰਿਟਰਨ ਭਰਨ ਵਿਚ ਛੋਟ ਦੇਣ ਲਈ ਕੇਂਦਰ ਸਰਕਾਰ ਨਾਲ ਲਿਖਾਪੜ੍ਹੀ ਕੀਤੀ ਜਾਵੇ। ਇਸ ਮੌਕੇ ਫੈਂਡਸਨ ਪੰਜਾਬ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਖਹਿਰਾ ਨੇ ਵੀ ਸੰਬੋਧਨ ਕੀਤਾ।ਇਸ ਮੀਟਿੰਗ ਦੌਰਾਨ ਹੋਰਨਾ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਲਖਮੀਰ ਸਿੰਘ, ਐਸ.ਡੀ.ਐਮ ਰੂਪਨਗਰ ਸ਼੍ਰੀਮਤੀ ਹਰਜੋਤ ਕੌਰ , ਐਸ.ਪੀ. ਸ਼੍ਰੀ ਐਮ.ਐਸ. ਢਿਲੋਂ ,ਤਮਨਵੀਰ ਸਿੰਘ ਬਾਜਵਾ ਉਪ ਪੁਲਿਸ ਕਪਤਾਨ,ਫੈਂਡਸਨ ਪੰਜਾਬ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਖਹਿਰਾ, ਇੰਜੀਨੀਅਰ ਕਰਨੈਲ ਸਿੰਘ ਪ੍ਰਧਾਨ ਸੀਨੀਅਰ ਸਿਟੀਜਨ ਕੋਂਸਲ,ਸ਼੍ਰੀ ਅਮਰਪਾਲ ਸਿੰਘ ਬੈਂਸ ਪੀ.ਆਰ.ਓ ਟੂ ਸਪੀਕਰ ਪੰਜਾਬ ਵਿਧਾਨ ਸਭਾ, ਸ਼੍ਰੀ ਬਲਵੀਰ ਸਿੰਘ ਪਾਬਲਾ,ਸਕੈਡਰਨ ਲੀਡਰ ਸ਼੍ਰੀ ਐਚ.ਐਸ. ਰਾਹੀ ,ਸ਼੍ਰੀ ਕੇ.ਆਰ ਗੋਇਲ, ਸ਼੍ਰੀ ਦਵਿੰਦਰ ਸਿੰਘ, ਸ਼੍ਰੀਮਤੀ ਭਗਵੰਤ ਕੌਰ,ਸ਼੍ਰੀ ਕੇ.ਡੀ.ਕੌਸ਼ਲ, ਕੈਪਟਨ ਹਰਪਾਲ ਸਿੰਘ , ਜੈਲਦਾਰ ਸਤਵਿੰਦਰ ਸਿੰਘ ਚੈੜੀਆਂ,ਸ਼੍ਰੀ ਪੰਮੀ ਸੋਨੀ,ਸ਼੍ਰੀ ਰਮੇਸ਼ ਗੋਇਲ,ਸ਼੍ਰੀ ਜਗਦੀਸ਼ ਕਾਜ਼ਲਾ, ਸ਼੍ਰੀ ਬਲਦੇਵ ਸਿੰਘ ਕੋਰੇ,ਸ਼੍ਰੀਮਤੀ ਉਸ਼ਾ ਕਥੂਰੀਆਂ ,ਸ਼੍ਰੀ ਕੇ.ਐਸ. ਸੈਣੀ ਅਤੇ ਸੀਨੀਅਰ ਸੀਟੀਜਨ ਕੋਸਲ ਦੇ ਮੈਬਰ ਹਾਜ਼ਰ ਸਨ।
ਰੂਪਨਗਰ ਉਤਸਵ ਪੈਲੇਸ ਵਿਖੇ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਅਯੋਜਨ



