Skip to content
Independent perspectives. Global stories.
BREAKING

ਮੋਟਰਸਾਇਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ

Share this story

ਨੂਰਪੁਰਬੇਦੀ, 20 ਅਕਤੂਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਬੀਤੇ ਦਿਨੀ ਨੂਰਪੁਰਬੇਦੀ ਤੋਂ ਕਾਂਗੜ ਜਾਣ ਵਾਲੇ ਰਸਤੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਨੌਜਵਾਨ ਗੌਰਵ ਸਿੰਘ ਪੁਤਰ ਗੁਰਮੇਲ ਚੰਦ ਨਿਵਾਸੀ ਮੌਠਾਪੁਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਕਾਂਗੜ ਦੀ ਤਰਫ਼ ਜਾ ਰਿਹਾ ਸੀ ਕਿ ਨੂਰਪੁਰਬੇਦੀ ਵਿਖੇ ਸਥਿਤ ਸਵਰਨ ਪੈਲੇਸ ਦੇ ਲਾਗੇ ਕਿਸੀ ਅਣਪਛਾਤੇ ਵਾਹਨ ਦੀ ਫੇਟ ਲਗਣ ਨਾਲ ਉਹ ਗੰਭੀਰ ਜਖ਼ਮੀਂ ਹੋ ਗਿਆ। ਇਸ ਦੌਰਾਨ ਇਕ ਹੋਰ ਮੋਟਰਸਾਈਕਲ ’ਤੇ ਪਿਛੇ ਆ ਰਹੇ ਉਸਦੇ ਚਾਚੇ ਗੁਰਦੀਪ ਸਿੰਘ ਪੁਤਰ ਸ੍ਰੀਰਾਮ ਨੇ ਨੌਜਵਾਨ ਗੌਰਵ ਨੂੰ ਜਖਮੀਂ ਹਾਲਤ ’ਚ ਸੜਕ ’ਤੇ ਪਿਆ ਦੇਖ ਕੇ ਉਸਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ ਜਿਥੋਂ ਮੁਢਲੀ ਸਹਾਇਤਾ ਮਿਲਣ ’ਤੇ ਉਸਨੂੰ ਰੂਪਨਗਰ ਸਥਿਤ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਮਗਰ ਜਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸਨੇ ਰਾਹ ’ਚ ਹੀ ਦਮ ਤੋੜ ਦਿਤਾ। ਉਕਤ ਮ੍ਰਿਤਕ ਨੌਜਵਾਨ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ ਦਾ +1 ਦਾ ਵਿਦਿਆਰਥੀ ਦਸਿਆ ਜਾ ਰਿਹਾ ਹੈ। ਪੁਲਸ ਨੇ ਉਕਤ ਬਿਆਨਾਂ ’ਤੇ ਨਾਮਾਲੂਮ ਵਾਹਨ ਚਾਲਕ ਖਿਲਾਫ ਵਖ-ਵਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

WRITTEN BY