ਫਗਵਾੜਾ, 20 ਅਕਤੂਬਰ (ਪਰਵਿੰਦਰ ਜੀਤ ਸਿੰਘ)- ਨਿਊ ਸਤਨਾਮਪੁਰਾ ਵਿਖੇ ਅਧੀ ਰਾਤ ਕਰੀਬ 2 ਵਜੇ ਦੇ ਇਕ ਜੀਪ ਸੜ੍ਹ ਕਿ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਮਦੇਵ ਸਿੰਘ ਦੀ ਮਹਿੰਦਰਾ ਜੀਪ 2002 ਮਾਡਲ ਘਰੋਂ ਬਾਹਰ ਖੜ੍ਹੀ ਸੀ, ਅਗ ਦੀਆ ਲਪਟਾ ਵੇਖ ਜਦ ਘਰ ਦੇ ਬਾਹਰ ਆਏ ਤਾਂ ਵੇਖਿਆ ਕੇ ਉਨ੍ਹਾਂ ਦੀ ਜੀਪ ਸੜ੍ਹ ਕੇ ਸੁਆਹ ਹੋ ਗਈ ਹੈ। ਪਹਲੀ ਨਜ਼ਰ ਵਿਚ ਘਰ ਦਿਆਂ ਨੂੰ ਸ਼ਕ ਹੋਇਆ ਕਿ ਗਡੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਸਾੜਿਆ ਗਿਆ ਹੈ। ਜਿਸ ਲਈ ਉਨ੍ਹਾਂ ਨੇ ਪੁਲਿਸ ਵਲੋਂ ਜਾਰੀ ਪੁਰਾਣੇ 100 ਨੰ ਤੇ ਫੋਨ ਕੀਤਾ ਗਿਆ ਜੋ ਕਿਸੇ ਨੇ ਨਹੀਂ ਚੁਕਿਆ। ਉਨ੍ਹਾਂ ਵਲੋਂ ਪੈਟਰੋਲਿੰਗ ਪੁਲਿਸ ਨੂੰ ਸੂਚੀਤ ਕੀਤਾ ਗਿਆ ਜਿਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਤਨਾਮਪੁਰਾ ਥਾਣੇ ਨੂੰ ਜਾਣਕਾਰੀ ਦਿਤੀ। ਪੁਲਿਸ ਦੇ ਮੌਕੇ ਤੇ ਪਹੁੰਚ ਪਹਿਲੀ ਨਜ਼ਰ ਵਿਚ ਜੀਪ ਸੜ੍ਹਨ ਦਾ ਕਾਰਨ ਪਟਾਕੇ/ਚਿੰਗਾਰੀ ਮਨਿਆ। ਜਿਸ ਦੀ ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ।
ਦੀਵਾਲੀ ਦੀ ਰਾਤ ਨੂੰ ਘਰ ਦੇ ਬਾਹਰ ਖੜ੍ਹੀ ਜੀਪ ਸੜ੍ਹ ਕੇ ਸੁਆਹ



