ਜਧਰ, 17 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਵਲੋ ਆਪਣੀਆਂ ਮੰਗਾਂ ਦੇ ਹੱਲ ਲਈ ਡੀਸੀ ਦਫਤਰ ਅੱਗੇ ਵਿਸਾਲ ਧਰਨਾ ਦਿੱਤਾ। ਇਸ ਧਰਨੇ ਦੌਰਾਨ ਏਡੀਸੀ ਵਿਕਾਸ ਵਲੋ ਸੋਮਵਾਰ ਨੂੰ ਸਵੇਰੇ 11 ਵਜੇ ਮੀਟਿੰਗ ਦਾ ਲਿਖਤੀ ਸੱਦਾ ਮਿਲਿਆ ਤੇ ਯੂਨੀਅਨ ਆਗੂਆਂ ਕਿਹਾ ਕਿ ਬੇਸ਼ਕ ਮੀੰਿਟੰਗ ਦਾ ਸੱਦਾ ਵੀ ਮਿਲਿਆ ਹੈ ਪਰ ਮਜ਼ਦੂਰਾਂ ਨੂੰ ਹੱਕ ਹਾਸਲ ਕਰਨ ਲਈ ਅਵੇਸਲੇ ਨਾ ਹੋਣ ਦਾ ਸੁਨੇਹਾ ਵੀ ਦਿੱਤਾ।
ਇਸ ਤੋ ਪਹਿਲਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕਠੇ ਹੋਕੇ ਦੇਸ਼ ਭਗਤ ਯਾਦਗਾਰ ਹਾਲ ਤੋ ਡੀਸੀ ਦਫਤਰ ਤੱਕ ਰੋਸ ਮਾਰਚ ਕੀਤਾ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾ ਖੇਤੀ ਮਜ਼ਦੂਰ ਸ਼ਾਮਲ ਸਨ। ਰਿਹਾਇਸ਼ੀ ਪਲਾਟਾ ਦੀਆਂ ਅਰਜੀਆਂ ਜਮਾਂ ਕਰਵਾਉਣ ਤੇ ਪਲਾਟਾ ਦੀ ਅਲਾਟਮੈਟ ਲਈ ਕਾਰਵਾਈ ਤੁਰੰਤ ਸ਼ੁਰੂ ਕਰਵਾਉਣ ਦੇ ਡੀਸੀ ਵਲੋ ਆਦੇਸ਼ ਦੇਣ ਉਪੰਰਤ ਹੀ ਧਰਨਾ ਖਤਮ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਬੇਜ਼ਮੀਨੇ ਕਿਰਤੀਆਂ ਨੂੰ ਬਣਦਾ ਹੱਕ ਦੇਣ ਲਈ ਜਿਸ ਤਰ੍ਹਾਂ ਲਾਰੇ ਲਗਾਉਣ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਕਾਫੀ ਮੁਹਾਰਤ ਰੱਖਦੀ ਹੈ ਉਸੇ ਤਰ੍ਹਾਂ ਅਫਸਰਸ਼ਾਰੀ ਦਾ ਵਤੀਰਾ ਵੀ ਸਰਕਾਰ ਤੋ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ ਜਾਪਦਾ।ਸੂਬਾ ਆਗੂ ਤੇ ਜਿਲ੍ਹਾ ਪ੍ਰਧਾਨ ਹੰਸਰਾਜ ਪਵੰਬਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਸ਼ਹਿ ’ਤੇ ਪੇਂਡੂ ਧਨਾਢ ਤੇ ਜਾਗੀਰਦਾਰ ਵੱਡੀ ਪੱਧਰ ’ਤੇ ਜ਼ਮੀਨਾਂ ਸਾਂਭ ਕੇ ਬੈਠੇ ਹਨ ਰ ਦੂਸਰੇ ਪਾਸੇ ਰਿਹਾਇਸ਼ੀ ਪਲਾਟਾਂ ਲਈ ਬੇਘਰੇ ਤੇ ਬੇਜ਼ਮੀਨੇ ਕਿਰਤੀ ਪਰਿਵਾਰ ਤਰਸ਼ ਰਹੇ ਹਨ। ਇਸ ਮੌਕੇ ਸੰਬੋਧਨ ਕਰਦੇ ਹੋਏ ਕਸ਼ਮੀਰ ਸਿੰਘ ਘੁਗਸ਼ੋਰ, ਜੀਐਸ ਅਟਵਾਲ, ਦਰਸ਼ਪਾਲ ਬੁੰਡਾਲਾ, ਚੰਨਣ ਸਿੰਘ ਬੁੱਟਰ ਨੇ ਕਿਹਾ ਕਿ ਅਕਤੂਬਰ ਦਾ ਅੱਧਾ ਮਹੀਨਾਂ ਬੀਤੇ ਜਾਣ ਦੇ ਬਾਬਜੂਦ ਵੀ ਅੱਜ ਤੱਕ ਪਲਾਟਾਂ ਦੀ ਅਲਾਟਮੈਂਟ ਪ੍ਰਕ੍ਰਿਆ ਸ਼ੁਰੂ ਨਹੀਂ ਕੀਤੀ ਗਈ। ਮੀਟਿੰਗ ਵਿਚ ਮੰਗ ਕੀਤੀ ਜਾਵੇਗੀ ਕਿ ਅਰਜ਼ੀਆਂ ਲੈਣ ਦੀ ਤਾਰੀਖ ’ਚ ਵਾਧਾ ਕੀਤਾ ਜਾਵੇ, ਲੋੜੀਦੀ ਸੂਚਨਾ ਨਾ ਦੇਣ ਵਾਲੀਆਂ ਪੰਚਾਇਤਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਨੂੰ ਯੂਨੀਅਨ ਦੇ ਸੂਬਾ ਆਗੂ ਤੇ ਜਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਸਕੱਤਰ ਤੇ ਲਾਭਪਾਤਰੀਆਂ ਦੀ ਚੋਣ ਕਰਨ ਦਾ ਅਧਿਕਾਰ ਨੌਕਰਸ਼ਾਹੀ ਤੋ ਵਾਪਸ ਲੈਕੇ ਮੁੜ ਗ੍ਰਾਮ ਪੰਚਾਇਤਾਂ ਨੂੰ ਦਿੱਤਾ ਜਾਵੇ।
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਲੰਧਰ ਡੀ.ਸੀ. ਦਫਤਰ ਅੱਗੇ ਵਿਸ਼ਾਲ ਧਰਨਾ



