ਅੰਮ੍ਰਿਤਸਰ, 13 ਅਕਤੂਬਰ (ਡਾ. ਜਸਪਾਲ ਸਿੰਘ ਭਿੱਟੇਵਿੱਡ)- ਪੰਥਕ ਮਾਮਲਿਆਂ ’ਤੇ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਦੀ ਅਜ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ, ਜਿਸ ਵਿਚ ਗੁਰਦੁਆਰਾ ਛੋਟਾ ਘਲੂਘਾਰਾ ਕਾਹਨੂੰਵਾਨ ਛੰਭ ਮਾਮਲੇ ਵਿਚ ਉਥੋਂ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਤੇ ਇਸ ਕਮੇਟੀ ਦੀ ਜਨਰਲ ਸਕਤਰ ਬੂਟਾ ਸਿੰਘ ਨੂੰ ਸਿਖ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਗਿਆ।
ਕਾਹਨੂੰਵਾਨ- ੲਤਿਹਾਸਕ ਗੁਰਦੁਾਰਾ ਛੋਟਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਚੱਲ ਚੱਲ ਰਿਹਾ ਵਿਵਾਦ ਅਜੇ ਤੱਕ ਵੀ ਗਰਮਾਇਆ ਹੋਇਆ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਮਾਸਟਰ ਜੋਹਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਇਲਾਕੇ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੇ ਵੱਖ ਵੱਖ ਪ੍ਰਤੀ ਕਰਮ ਜਾਹਿਰ ਕੀਤੇ ਹਨ। ਗੌਰਤਲਬ ਹੈ ਕਿ ਬੀਤੇ ਕੱਲ ਵੀ ਮੁਤਵਾਜੀ ਜਥੇਦਾਰਾਂ ਵੱਲੋਂ ਮਾਸਟਰ ਜੌਹਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਵਿਵਾਦਤ ਘਟਨਾਵਾਂ ਲਈ ਦੋਸ਼ੀ ਕਰਾਰ ਦਿੱਤਾ ਸੀ। ਅੱਜ ਦੇ ਫੈਸਲੇ ਉਤੇ ਪ੍ਰਤੀ ਕਰਮ ਪ੍ਰਗਟ ਕਰਦਿਆਂ ਹੋਇਆਂ ਇੰਟਰਨੈਸ਼ਨਲ ਗਤਕਾ ਅਖਾੜਾ ਦੇ ਸਰਪ੍ਰਸਤ ਅਤੇ ਸ਼ਹੀਦ ਭਾਈ ਮੋਤੀ ਲਾਲ ਮਹਿਰਾ ਕੌਂਸਲ ਦੇ ਪ੍ਰਧਾਨ ਡਾ. ੍ਯਮਨਮੋਹਨ ਸਿੰਘ ਭਾਗੋਵਾਲੀਏ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਹਿਬ ਸਿੱਖ ਕੌਮ ਦੇ ਸਰਬਉਚ ਸ਼ਕਤੀ ਦੇ ਕੇਂਦਰ ਉਥੋਂ ਆਇਆ ਹਰ ਹੁਕਮ ਸਿੱਖ ਕੌਮ ਲਈ ਇਲਾਹੀ ਹੁਕਮ ਹੈ। ਮਾਸਟਰ ਜੋਹਰ ਸਿੰਘ ਨੂੰ ਨਿਮਾਣੇ ਸਿੱਖ ਵਜੋਂ ਸੰਗਤ ਅਤੇ ਸ੍ਰੀ ਅਕਾਲ ਤਖੱਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਜੂਥ ਪ੍ਰਧਾਨ ਜਗਮੋਹਨ ਸਿੰਘ ਖਾਲਸਾ ਨੇ ਕਿਹਾ ਕਿ ਸੰਗਤਾਂ ਵੱਲੋਂ ਬਾਦਲਕਿਆਂ ਦੇ ਜਥੇਦਾਰਾਂ ਨੂੰ ਸਰਬੱਤ ਖਾਲਸਾ ਵੇਲੇ ਪਹਿਲਾਂ ਤੋਂ ਹੀ ਨਿਕਾਰ ਦਿੱਤਾ ਗਿਆ ਸੀ। ਬੀਤੇ ਕੱਲ ਸਰਬੱਤ ਖਾਲਸਾ ਧਿਰਾਂ ਦੇ ਜਥੇਦਾਰਾਂ ਵੱਲੋਂ ਮਾਸਟਰ ਜੌਹਰ ਸਿੰਘ ਸਿੱਖ ਰੌਹ ਰੀਤਾਂ ਅਨੁਸਾਰ ਬਣਦੀ ਸਜਾ ਦੇ ਦਿੱਤੀ ਗਈ ਸੀ। ਇਸ ਲਈ ਅੱਜ ਵਾਲਾ ਹੁਕਮ ਕੋਈ ਬਹੁਤ ਮਹੱਤਵ ਨਹੀਂ ਰੱਖਦਾ। ਦਮਦਮੀ ਕਟਸਾਲ ਦੇ ਭਾਈ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਮਾਸਟਰ ਜੋਹਰ ਸਿੰਘ ਪ੍ਰਤੀ ਆਇਆ ਫੈਸਲਾ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤ ਵਿੱਚ ਪੈਦਾ ਹੋ ਰਹੇ ਨਿੱਤ ਨਵੇਂ ਵਿਵਾਦਾਂ ਨੂੰ ਵਿਸ਼ਰਾਮ ਮਿਲੇਗਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਬ ਵਿਖੇ ਨਤਮਸਤਕ ਹੋਣਾ ਹਰ ਸਿੱਖ ਦਾ ਪਹਿਲਾ ਫਰਜ ਹੈ। ਸਿੱਖ ਚੇਤਨਾ ਮੰਚ ਦੇ ਆਗੂ ਬਲਰਾਜ ਸਿੰਘ ਕਾਲਾ ਬਾਲਾ ਨੇ ਕਿਹਾ ਕਿ ਬੀਤੇ ਕੱਲ੍ਹ ਮਾਸਟਰ ਜੌਹਰ ਸਿੰਘ ਦੇ ਵਿਵਾਦ ਕਾਰਨ ਹੀ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ਼ਨ ਵਿੱਚ ਸਿੱਖਾਂ ਦਾ ਟਕਰਾ ਹੋਇਆ ਹੈ।
ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਹੈ ਉਸ ਲਈ ਹਰ ਸਿੱਖ ਨੂੰ ਪਾਬੰਦ ਹੋਣਾ ਲਾਜਮੀ ਹੈ। ਬੀਬੀ ਪ੍ਰੀਤਮ ਕੌਰ ਖਾਲਸਾ ਨੇ ਕਿਹਾ ਕਿ ਬੀਤੇ ਕੱਲ ਜੋ ਵੀ ਘਟਨਾਵਾਂ ਅੰਮ੍ਰਿਤਸਰ ਵਿਖੇ ਹੋਈਆਂ ਹਨ ਉਹ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਅਤੇ ਨਿਦਣਯੋਗ ਹਨ। ਉਹਨਾਂ ਕਿਹਾ ਕਿ ਸਾਰੀਆਂ ਹੀ ਧਿਰਾਂ ਸ੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਅਤੇ ਸਰਬਉਚਤਾ ਨੂੰ ਢਾਅ ਲਾ ਰਹੀਆਂ ਹਨ।
ਪੰਜ ਸਿੰਘ ਸਾਹਿਬਾਨ ਵੱਲੋਂ ਮਾਸਟਰ ਜੌਹਰ ਸਿੰਘ ਤਨਖ਼ਾਹੀਆ ਕਰਾਰ



