ਇਲਾਹਾਬਾਦ ਹਾਈਕੋਰਟ ਵੱਲੋਂ ਸੁਣਾਇਆ ਗਿਆ ਮਿਸਾਲੀ ਫੈਸਲਾ
ਇਲਾਹਾਬਾਦ, 12 ਅਕਤੂਬਰ- ਅਰੂਸ਼ੀ-ਹੇਮਰਾਜ ਹੱਤਿਆਕਾਂਡ ਮਾਮਲੇ ’ਚ ਦੋਸ਼ੀ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾਰ ਦੀ ਪਟੀਸ਼ਨ ’ਤੇ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ।ਇਸ ਮਾਮਲੇ ’ਚ ਰਾਜੇਸ਼ ਤੇ ਨੂੁਪੁਰ ਤਲਵਾੜ ਨੂੰ ਹਾਈਕੋਰਟ ਨੇ ਬਰੀ ਕਰ ਦਿਤਾ ਹੈ। ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਤਲਵਾੜ ਜੋੜੇ ਨੇ ਆਪਣੀ ਬੇਟੀ ਦਾ ਕਤਲ ਨਹੀਂ ਕੀਤਾ। ਦੋਵਾਂ ਨੂੰ ਸੰਦੇਹ ਦਾ ਫ਼ਾਇਦਾ ਮਿਲੇ।ਆਰੂਸ਼ੀ ਹੱਤਿਆਕਾਂਡ ਵਿਚ 25 ਨਵੰਬਰ 2013 ਨੂੰ ਗਾਜੀਆਬਾਦ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਮੌਕੇ ’ਤੇ ਮਿਲੇ ਸਬੂਤਾਂ ਦੇ ਆਧਾਰ ’ਤੇ ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ, ਜਿਸਦੇ ਖਿਲਾਫ ਜਨਵਰੀ 2014 ਵਿਚ ਦੋਨਾਂ ਨੇ ਇਲਾਹਾਬਾਦ ਹਾਇਕੋਰਟ ’ਚ ਅਪੀਲ ਲਾਈ ਸੀ। ਇਲਾਹਾਬਾਦ ਹਾਈਕੋਰਟ ਦੇ ਫ਼ੈਸਲੇ ਨੇ ਦੇਸ਼ ਦੇ ਸਭ ਤੋਂ ਗੂੰਝੇ ਹੱਤਿਆਕਾਂਡ ਵਿੱਚ ਤਲਵਾੜ ਜੋੜੇ ਨੂੰ ਰਾਹਤ ਦਿੱਤੀ ਹੈ। ਇਲਾਹਾਬਾਦ ਹਾਈਕੋਰਟ ਦੇ ਜਸਟਿਸ ਏ.ਕੇ. ਮਿਸ਼ਰਾ ਨੇ ਫੈਸਲਾ ਪੜ੍ਹ ਕੇ ਸੁਣਾਇਆ।ਹਾਈ ਕੋਰਟ ਨੇ ਕਿਹਾ ਕਿ ਆਰੂਸ਼ੀ ਨੂੰ ਉਸ ਦੇ ਮਾਪਿਆਂ ਨੇ ਨਹੀਂ ਮਾਰਿਆ।ਹਾਈ ਕੋਰਟ ਨੇ ਤਲਵਾੜ ਜੋੜੇ ਨੂੰ ਤੁਰੰਤ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿਤਾ। ਆਰੂਸ਼ੀ ਤਲਵਾੜ ਜੋੜੇ ਦੀ ਬੇਟੀ ਸੀ। ਦੋਵੇਂ ਗਾਜ਼ੀਆਬਾਦ ਦੀ ਡਾਸਨਾ ਜੇਲ ’ਚ ਸਜ਼ਾ ਕਟ ਰਹੇ ਸਨ। ਜਸਟਿਸ ਬੀ.ਕੇ. ਨਾਰਾਇਣ ਅਤੇ ਜਸਟਿਸ ਏ.ਕੇ. ਮਿਸ਼ਰਾ ਦੀ ਬੈਂਚ ਨੇ ਤਲਵਾੜ ਜੋੜੇ ਦੀ ਅਪੀਲ ’ਤੇ 7 ਸਤੰਬਰ ਨੂੰ ਆਪਣਾ ਫੈਸਲਾ ਸੁਰਖਿਅਤ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਦੀ ਤਾਰੀਕ 12 ਅਕਤੂਬਰ ਤੈਅ ਕੀਤੀ ਸੀ। ਹਾਈਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਕਿ ਕਿਉਂਕਿ ਹੇਠਲੀ ਅਦਾਲਤ ਦਾ ਫੈਸਲਾ ਠੋਸ ਸਬੂਤਾਂ ਉਤੇ ਨਹੀਂ ਸਗੋਂ ਹਾਲਾਤ ਵਲੋਂ ਉਪਜੇ ਸਬੂਤਾਂ ਦੇ ਆਧਾਰ ਉਤੇ ਸੀ। ਇਸ ਲਈ ਸੰਦੇਹ ਦਾ ਫਾਇਦਾ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਵੀ ਮਿਲਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਮਈ 2008 ’ਚ ਨੋਇਡਾ ਦੇ ਜਲਵਾਯੂ ਵਿਹਾਰ ਇਲਾਕੇ ‘ਚ 14 ਸਾਲ ਦੀ ਆਰੂਸ਼ੀ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਸੀ।ਪਹਿਲਾਂ ਕਤਲ ਦੇ ਸ਼ਕ ਦੇ ਘੇਰੇ ’ਚ ਘਰ ਦਾ ਨੌਕਰ ਹੇਮਰਾਜ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ 2 ਦਿਨਾਂ ਬਾਅਦ ਤਲਵਾੜ ਜੋੜੇ ਦੇ ਘਰ ਦੀ ਛੱਤ ’ਤੇ ਉਸ ਦੀ ਲਾਸ਼ ਬਰਾਮਦ ਹੋਈ।29 ਮਈ 2008 ਨੂੰ ਉਤਰ ਪ੍ਰਦੇਸ਼ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ। ਸੀ.ਬੀ.ਆਈ. ਦੀ ਜਾਂਚ ਦੌਰਾਨ ਤਲਵਾੜ ਜੋੜੇ ’ਤੇ ਕਤਲ ਦਾ ਕੇਸ ਦਰਜ ਹੋਇਆ ਸੀ।



