Skip to content
Independent perspectives. Global stories.
BREAKING

ਪ੍ਰਿੰਸੀਪਲ ਮਨਜਿੰਦਰ ਸਿੰਘ ਵਿਰਕ ‘ਬੈਸਟ ਪ੍ਰਿੰਸੀਪਲ ਅਵਾਰਡ’ ਨਾਲ ਸਨਮਾਨਿਤ

Share this story

ਝਬਾਲ, 11 ਅਕਤੂਬਰ (ਜਤਿੰਦਰ, ਹਰਦੀਪ ਸਿੰਘ)- ਜ਼ਿਲ੍ਹਾ ਤਰਨ ਤਾਰਨ ਵਿੱਚੋਂ ਸੀ.ਬੀ.ਐਸ.ਈ. ਦੇ 20 ਸਕੂਲ਼ਾਂ ਦੇ ਪ੍ਰਿੰਸੀਪਲਾਂ ਵਿੱਚੋ ਹਾਵਰਡਲੈਨ ਸਕੂਲ਼ ਠੱਠਾਂ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਵਿਰਕ ਨੂੰ ਸ਼੍ਰੀ ਗੁਰੂੁ ਅਰਜਨ ਦੇਵ ਸਹੋਦਿਆਂ ਜ਼ਿਲ੍ਹਾ ਤਰਨ ਤਾਰਨ ਵੱਲੋਂ ਇਸ ਸਾਲ ਦਾ ਬੈਸਟ ਪ੍ਰਿੰਸੀਪਲ ਐਵਰਡ ਨਾਲ ਸਨਮਾਨਤ ਕੀਤਾ ਗਿਆ। ਬੈਸਟ ਪ੍ਰਿੰਸੀਪਲ ਦਾ ਐਵਰਡ ਮਨਜਿੰਦਰ ਸਿੰਘ ਵਿਰਕ ਨੂੰ ਜ਼ਿਲ੍ਹੇ ਦੇ ਏ.ਡੀ.ਸੀ. ਸੰਦੀਪ ਰਿਸ਼ੀ, ਮਮਤਾ ਨਿਕੇਤਣ ਸਕੂਲ ਦੇ ਮਨਿੰਦਰਪਾਲ ਸਿੰਘ ਪਲਾਸੋਰ ਤੇ ਪ੍ਰਿੰਸਪਲ ਸੁਰਿੰਦਰ ਸਿੰਘ ਪੰਨੂ ਨੇ ਦਿੱਦਿਆਂ ਪ੍ਰਿੰਸੀ. ਵਿਰਕ ਨੂੰ ਵਧਾਈ ਦਿੱਤੀ। ਇਸ ਸਮੇ ਬੈਸਟ ਪ੍ਰਿੰਸੀਪਲ ਦਾ ਐਵਾਰਡ ਲੈਣ ਉਪਰੰਤ ਮਨਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਅਤੇ ਮੈ ਭਵਿੱਖ ਵਿੱਚ ਵੀ ਹੋਰ ਕੋਸ਼ਿਸ਼ ਕਰਾਗਾ ਕਿ ਮੈ ਅੱਗੇ ਵੀ ਬਤੋਰ ਪ੍ਰਿੰਸੀਪਲ ਚੰਗੀ ਕਾਰਗੁਜ਼ਾਰੀ ਕਰ ਸਕਾ।

WRITTEN BY