Skip to content
Independent perspectives. Global stories.
BREAKING

ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੋਏ ਅਗਨ ਭੇਟ

Share this story

ਕਾਹਨੂੰਵਾਨ, 10 ਅਕਤੂਬਰ (ਡਾ. ਜਸਪਾਲ ਸਿੰਘ ਭਿੱਟੇਵਿਡ)- ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਹਾਏਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਮੰਦਭਾਗੀ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਖਬਰ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸੂਚਨਾ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਬਿਜਲੀ ਦੀਆਂ ਤਾਰਾਂ ਵਿੱਚ ਚੰਗਿਆਰੀਆਂ ਨਿਕਲਣ ਕਾਰਨ ਗੁਰਦੁਆਰਾ ਸਾਹਿਬ ਦੇ ਚੰਦੋਆਅਤੇ ਪੀੜੇ ਨੂੰ ਲੱਗੀ ਅੱਗ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵੀ ਅਗਨਭੇਟ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰੇ ਦੇ ਸੇਵਾਦਾਰ ਕਸ਼ਮੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਰਜਿੰਦਰ ਸਿੰਘ ਕੇਵਲ ਸਿੰਘ ਆਦਿ ਨੇ ਦੱਸਿਆ ਕਿ ਕਸ਼ਮੀਰ ਸਿੰਘ ਗੁਰੂ ਘਰਵਿਚੋਂ ਨਿਤਨੇਮ ਦੀ ਸੇਵਾ ਕਰਕੇ ਘਰ ਪਰਤ ਗਿਆ। ਇਸ ਤੋਂ ਬਾਅਦ ਜਦੋਂ ਇੱਕ ਸ਼ਰਧਾਲੂ ਗੁਰੂ ਘਰ ਨਤਮਸਤਕ ਹੋਣ ਗਿਆ ਤਾਂ ਉਸ ਨੇ ਅੰਦਰੋਂ ਧੂਆਂ ਅਤੇ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਇਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਪਿੰਡ ਵਾਸੀ ਗੁਰੂ ਘਰ ਪਹੁੰਚੇ ਤਾਂ ਇਹ ਮੰਦਭਾਗੀਘਟਨਾਵਾਪਰ ਚੁੱਕੀ ਸੀ। ਪਿੰਡ ਵਾਸੀਆਂ ਵੱਲੋਂ ਇਸ ਦੀ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਦੇ ਨੇੜਲੇ ਦਫਤਰ ਗੁਰਦੁਆਰਾ ਬੁਰਜ ਸਾਹਿਬਵਿਖੇ ਦਿੱਤੀ। ਇਸ ਉਪਰੰਤ ਥਾਣਾਕਾਹਨੂੰਵਾਨ ਦੇ ਏਐਸਆਈ ਮੇਜਰ ਸਿੰਘ ਨੇ ਪੁਲਿਸ ਪਾਰਟੀਸਮੇਤ ਮੌਕੇ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਸ੍ਰੋਮਣੀਕਮੇਟੀ ਦੇ ਮੈਨੇਜਰਰਨਜੀਤ ਸਿੰਘ ਕਲਿਆਣਪੁਰ ਅਤੇ ਹੈਡ ਗ੍ਰੰਥੀਭਾਈਜਸਵਿੰਦਰ ਸਿੰਘ ਆਪਣੀਟੀਮਸਮੇਤ ਪਿੰਡ ਸਹਾਏਪੁਰ ਪਹੁੰਚੇ। ਜਿਥੇ ਉਹਨਾਂ ਨੇ ਸਾਰੀਘਟਨਾਦੀਜਾਣਕਾਰੀਲਈਅਤੇ ਅਗਨਭੇਟ ਹੋਏ ਸਰੂਪਅਤੇ ਹੋਰਸਮਾਨ ਨੂੰ ਸਤਿਕਾਰਸਾਹਿਤਆਪਣੇ ਨਾਲਲੈ ਗਏ। ਇਸ ਸਬੰਧੀਮੈਨੇਜਰਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਘਰ ਵਿੱਚ ਸ਼ਾਰਟਸਰਕਟਕਾਰਨ ਅਜਿਹੀਆਂ ਬਹੁਤ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਲਈਪ੍ਰੰਧਕ ਢੁਕਵੇਂ ਸੁਰੱਖਿਆ ਪ੍ਰਬੰਧਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਨਾਵਾਪਰਨ। ਉਹਨਾਂ ਕਿਹਾ ਕਿ ਇਸ ਸਰੂਪ ਨੂੰ ਗੁਰਦੁਆਰਾ ਗੋਇੰਦਵਾਲਸਾਹਬਿਵਿਖੇ ਸਤਿਕਾਰਸਹਿਤਭੇਜ ਦਿੱਤਾ ਜਾਵੇਗਾ।

WRITTEN BY