Skip to content
Independent perspectives. Global stories.
BREAKING

ਗੈਸ ਚੜ੍ਹਨ ਕਾਰਨ 300 ਵਿਦਿਆਰਥੀ ਬੇਹੋਸ਼, 30 ਦੀ ਹਾਲਤ ਗੰਭੀਰ

Share this story

ਸ਼ਾਮਲੀ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਉਤਰ ਪ੍ਰਦੇਸ਼ ਦੇ ਸ਼ਾਮਲੀ ’ਚ ਸ਼ੂਗਰ ਮਿਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰਨ ਲਈ ਪਾਏ ਕੈਮੀਕਲ ਤੋਂ ਨਿਕਲੀ ਗੈਸ ਕਾਰਨ ਸ਼ੂਗਰ ਮਿਲ ਨੇੜਲੇ ਦੋ ਸਕੂਲ ਇਸ ਗੈਸ ਦੀ ਚਪੇਟ ਵਿਚ ਆ ਗਏ ਤੇ 300 ਦੇ ਕਰੀਬ ਵਿਦਿਆਰਥੀ ਬੇਹੋਸ਼ ਹੋ ਗਏ।ਜਿਨ੍ਹਾਂ ਵਿਚੋਂ 30 ਦੀ ਹਾਲਤ ਗੰਭੀਰ ਹੈ। ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ।ਸ਼ੂਗਰ ਮਿਲ ਦੇ ਨਾਲ ਲਗਦੇ ਦੋ ਸਕੂਲ ਸਰਸਵਤੀ ਬਾਲ ਵਿਦਿਆ ਮੰਦਿਰ ਅਤੇ ਸਰਸਵਤੀ ਜੂਨੀਅਰ ਹਾਈ ਸਕੂਲ ਦੇ ਲਗਭਗ 300 ਬ¤ਚੇ ਬੇਹੋਸ਼ ਹੋ ਗਏ।ਸਕੂਲੀ ਬ¤ਚਿਆਂ ਦੇ ਬੇਹੋਸ਼ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ। ਇਸ ਦੌਰਾਨ ਬੱਚਿਆਂ ਨੂੰ ਪਹਿਲਾਂ ਤਾਂ ਸਾਹ ਲੈਣ ’ਚ ਭਾਰੀ ਮੁਸ਼ਕਲ ਹੋਈ ਅਤੇ ਉਸ ਤੋਂ ਬਾਅਦ ਬ¤ਚੇ ਬੇਹੋਸ਼ ਹੋਣ ਲ¤ਗੇ।ਜ਼ਿਲਾ ਹਸਪਤਾਲ ’ਚ ਬੈ¤ਡ ਘ¤ਟ ਹੋਣ ਦੇ ਕਾਰਨ ਬ¤ਚਿਆਂ ਨੂੰ ਮੁਜ¤ਫਰਨਗਰ ਸਮੇਤ ਕਈ ਨਿ¤ਜੀ ਹਸਪਤਾਲਾਂ ’ਚ ਰੈਫਰ ਕੀਤਾ ਗਿਆ। ਇਨ੍ਹਾਂ ’ਚੋਂ ਕੁਝ ਬ¤ਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਬ¤ਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ’ਚ ਹੰਗਾਮਾ ਕਰ ਦਿ¤ਤਾ। ਸ਼ੂਗਰ ਮਿਲ ਨੂੰ ਅਧਿਕਾਰੀਆਂ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਸਹਾਰਨਪੁਰ ਦੇ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਜਾਂਚ ਦਾ ਆਰਡਰ ਦਿੱਤਾ ਹੈ। ਇਨ੍ਹਾਂ ਬੱਚਿਆਂ ਵਿੱਚੋਂ 175 ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

WRITTEN BY