ਨਾਭਾ, 8 ਅਕਤੂਬਰ (ਕਰਮਜੀਤ ਸੋਮਲ)- ਨਾਭਾ ਵਿਖੇ ਦੇਰ ਰਾਤ ਤਕਰੀਬਨ ਡੇਢ ਵਜੇ ਸੜਕ ਹਾਦਸੇ ਵਿਚ ਐਂਬੂਲੈਂਸ ਦੇ ਅਗੇ ਅਵਾਰਾ ਪਸ਼ੂ ਆਉਣ ਕਾਰਨ ਪਸ਼ੂ ਨਾਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟਕਰ ਇੰਨੀ ਭਿਆਨਕ ਸੀ ਕਿ ਅਵਾਰਾ ਪਸ਼ੂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਐਂਬੂਲੈਂਸ ਬੇਕਾਬੂ ਹੋ ਕੇ ਇਕ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਅਤੇ ਇਹ ਐਂਬੂਲੈਂਸ ਬਰਨਾਲਾ ਤੋਂ ਪੀ.ਜੀ.ਆਈ ਚੰਡੀਗੜ੍ਹ ਜਾ ਰਹੀ ਸੀ ਅਤੇ ਜਿਸ ‘ਚ ਦੋ ਗੰਭੀਰ ਹਾਲਤ ’ਚ ਮਰੀਜ਼ ਸਨ, ਜਿਸ ’ਚ ਕੁੰਲ 7 ਲੋਕ ਸਵਾਰ ਸਨ।ਇਸ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂ ਲਤਾਂ ਟੁਟ ਗਈਆਂ, ਜਿਸ ਨੂੰ ਬਾਹਰ ਕਢਣ ਲਈ ਐਂਬੂਲੈਂਸ ਦੀ ਤਾਕੀ ਤੋੜਨੀ ਪਈ।ਗਨੀਮਤ ਇਹ ਰਹੀ ਕਿ ਜਿਸ ਖੰਭੇ ਨਾਲ ਐਂਬੂਲੈਂਸ ਟਕਰਾਈ ਉਸ ਖੰਭੇ ਦੀਆਂ ਤਾਰਾਂ 11 ਕੇ.ਵੀ ਦੀਆਂ ਸਨ ਅਤੇ ਜੇਕਰ ਬਿਜਲੀ ਮੌਕੇ ‘ਤੇ ਬੰਦ ਨਾ ਹੁੰਦੀ ਤਾਂ ਵਡਾ ਹਾਦਸਾ ਵਾਪਰ ਸਕਦਾ ਸੀ। ਮੌਕੇ ‘ਤੇ ਨਾਭਾ ਦੀ 108 ਐਂਬੂਲੈਂਸ ਦੀ ਸਹਾਇਤਾ ਨਾਲ ਸਾਰਿਆਂ ਨੂੰ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਦੋ ਮਰੀਜ ਜਿਨ੍ਹਾਂ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਪੀ.ਜੀ.ਆਈ ਰੈਫਰ ਕੀਤਾ ਗਿਆ। ਇਸ ਮੌਕੇ ‘ਤੇ ਬਿਜਲੀ ਵਿਭਾਗ ਦੇ ਜੇ.ਈ ਹਰਬੰਸ ਸਿੰਘ ਨੇ ਦਸਿਆ ਕਿ ਇਹ ਹਾਦਸਾ ਅਵਾਰਾ ਪਸ਼ੂ ਸਾਹਮਣੇ ਆ ਜਾਣ ਨਾਲ ਵਾਪਰਿਆ ਹੈ ਜਿਸ ਕਾਰਨ ਅਂੈਬੂਲੈਂਸ ਬੇਕਾਬੂ ਹੋ ਕੇ ਬਿਜਲੀ ਦੇ ਪੋਲ ਨਾਲ ਟਕਰਾ ਗਈ ਅਤੇ ਵਡਾ ਹਾਦਸਾ ਹੋਣੋ ਬਚ ਗਿਆ।ਇਸ ਮੌਕੇ ਨਾਭਾ ਦੇ 108 ਐਂਬੂਲੈਂਸ ਦੇ ਡਰਾਇਵਰ ਗੁਰਜੰਟ ਸਿੰਘ ਨੇ ਕਿਹਾ ਕਿ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂ ਲਤਾਂ ਟੁਟ ਗਈਆਂ ਅਤੇ ਇਹ ਬਰਨਾਲੇ ਦੀ ਐਂਬੂਲੈਂਸ ਸੀ ਜੋ ਐਕਸੀਡਂੈਟ ਦੇ ਮਰੀਜਾਂ ਨੂੰ ਲੈ ਕੇ ਚੰਡੀਗੜ ਜਾ ਰਹੀ ਸੀ
ਮਰੀਜ਼ਾਂ ਨੂੰ ਪੀ.ਜੀ.ਆਈ. ਲਿਜਾ ਰਹੀ ਐਂਬੂਲੈਂਸ ਹਾਦਸਾਗ੍ਰਸਤ, ਡਰਾਈਵਰ ਸਮੇਤ 6 ਜ਼ਖਮੀ



