Skip to content
Independent perspectives. Global stories.
BREAKING

ਕਰਵਾਚੌਥ ਦੇ ਤਿਉਹਾਰ ਮੌਕੇ ਜੇਲ੍ਹ ਅੰਦਰ ਬੰਦੀਆਂ ਦੀਆਂ ਮੁਲਾਕਾਤਾਂ ਲਈ ਵਿਸ਼ੇਸ ਪ੍ਰਬੰਧ : ਸੁਪਰਡੈਂਟ ਫਰੀਦਕੋਟ ਜੇਲ੍ਹ

Share this story

ਫਰੀਦਕੋਟ, 7 ਅਕਤੂਬਰ (ਗੁਰਜੀਤ ਰੋਮਾਣਾ)- ਸੁਪਰਡੈਂਟ ਆਧੁਨਿਕ ਸੁਧਾਰ ਘਰ ਫਰੀਦਕੋਟ ਸ. ਸੁਖਵਿੰਦਰ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਰਵਾਚੌਥ ਦੇ ਤਿਉਹਾਰ ਮੌਕੇ ਜੇਲ੍ਹ ਅੰਦਰ ਬੰਦੀਆਂ ਦੀਆਂ ਮੁਲਾਕਾਤਾਂ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ ਚੰਡੀਗੜ੍ਹ ਦੇ ਦਿਸ਼ਾਂ ਨਿਰਦੇਸ਼ਾਂ ਤੇ 8 ਅਕਤੂਬਰ ਨੂੰ ਕਰਵਾਚੌਥ ਮੌਕੇ ਤੇ ਜੋ ਬੰਦੀ ਜੇਲ੍ਹਾਂ ਅੰਦਰ ਬੰਦ ਹਨ ਅਤੇ ਵਰਤ ਹੋਣ ਕਰਕੇ ਉਹਨਾਂ ਦੀਆਂ ਪਤਨੀਆਂ ਮੁਲਾਕਾਤ ਕਰਨ ਲਈ ਜੇਲ੍ਹ ਤੇ ਆਉਂਦੀਆਂ ਹਨ, ਜਾਂ ਜੋ ਬੰਦੀ ਔਰਤਾਂ ਬੰਦ ਹਨ ਅਤੇ ਉਹਨਾਂ ਦੇ ਪਤੀ ਮੁਲਾਕਾਤ ਕਰਨ ਲਈ ਆਉਦੇ ਹਨ ਅਤੇ ਜੋ ਪਤੀ-ਪਤਨੀ ਦੋਵੇਂ ਜੇਲ੍ਹ ਅੰਦਰ ਬੰਦ ਹਨ ਉਹਨਾਂ ਨੂੰ ਇਸ ਤਿਉਹਾਰ ਤੇ ਬਣਦੀ ਮਰਿਆਦਾ ਅਨੁਸਾਰ ਜੇਲ੍ਹ ਨਿਯਮਾਂ ਨੂੰ ਧਿਆਨ ‘ਚ ਰਖਦੇ ਹੋਏ ਮੁਲਾਕਾਤਾਂ ਕਰਵਾਈਆਂ ਜਾਣ। ਉਨ੍ਹਾਂ ਦਸਿਆ ਕਿ ਇਸ ਮੌਕੇ ਆਰਥਿਕ ਤੌਰ ਤੇ ਜਰੂਰਤਮੰਦ ਔਰਤਾਂ ਨੂੰ ਕਰਵਾਚੌਥ ਵਰਤ ਰਖਣ ਲਈ ਲੋਂੜੀਦੀ ਸਮਗਰੀ ਵੀ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਮੁਲਾਕਾਤੀਆਂ ਨੂੰ ਵਧ ਸਮੇਂ ਦੀ ਸਹੂਲਤ ਵੀ ਦਿਤੀ ਜਾਵੇਗੀ।

WRITTEN BY