ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜ ਸਿੰਘ ਸਹਿਬਾਨ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਜਬਰ ਜਨਾਹ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਨੂੰ ਦੋਸ਼ੀ ਕਰਾਰ ਦਿੰਦਿਆਂ ਸਿੱਖ ਪੰਥ ’ਚੋਂ ਛੇਕਣ ਦਾ ਐਲਾਨ ਕੀਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ’ਤੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਵਿਚ ਲੰਗਾਹ ਦੇ ਮੁਦੇ ਤੇ ਵਿਚਾਰ ਚਰਚਾ ਕਰਨ ਉਪਰੰਤ ਜਥੇਦਾਰਾਂ ਨੇ ਇਹ ਫੈਸਲਾ ਕੀਤਾ। ਜਥੇਦਾਰ ਸਹਿਬਾਨਾਂ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਬਜਰ ਕੁਰਹਿਤ ਤੋਂ ਬਾਅਦ ਲੰਗਾਹ ਦੀ ਸਿਖ ਪੰਥ ’ਚ ਕੋਈ ਥਾਂ ਨਹੀਂ ਹੈ ਤੇ ਕਿਸੇ ਵੀ ਸਿਖ ਵਲੋਂ ਲੰਗਾਹ ਨਾਲ ਕੋਈ ਸਾਂਝ ਨਾਂ ਰਖੀ ਜਾਵੇ।ਇਸ ਤੋਂ ਇਲਾਵਾ ਲੰਗਾਹ ਸ਼ੋਮਣੀ ਕਮੇਟੀ ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਤਾਂ ਪਹਿਲਾਂ ਹੀ ਦੇ ਚੁਕਿਆ ਹੈ ਜੇ ਕਿਸੇ ਵੀ ਹੋਰ ਧਾਰਮਿਕ ਸੰਸਥਾ ਦਾ ਮੈਂਬਰ ਹੈ ਤਾਂ ਉਸਨੂੰ ਉਸ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ।ਇਸ ਦੇ ਨਾਲ ਹੀ ਕਿਸੇ ਵੀ ਧਾਰਮਿਕ ਅਸਥਾਨ ਤੇ ਲੰਗਾਹ ਦੇ ਨਾਮ ਦੀ ਅਰਦਾਸ ਨਾਂ ਕੀਤੀ ਜਾਵੇ।
ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ’ਚੋਂ ਛੇਕਿਆ ਗਿਆ



